ਕੈਨੇਡਾ ਚੋਣਾਂ 2021: ਚੋਣਾਂ ਜਿੱਤ ਕੇ ਐਮਪੀ ਬਣੀਆਂ 5 ਪ੍ਰਮੁੱਖ ਪੰਜਾਬਣਾਂ ਬਾਰੇ ਜਾਣੋ

ਪ੍ਰਕਾਸ਼ਿਤ

ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਪਰ ਉਹ ਬਹੁਮਤ ਤੋਂ ਥੋੜੇ ਜਿਹੇ ਫਰਕ ਨਾਲ ਮੁੜ ਖੁੰਢ ਗਈ।

ਤਾਜ਼ਾ ਜਾਣਕਾਰੀ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਮੁਕਾਬਲਾ ਸੀ।

ਜਸਟਿਨ ਟਰੂਡੋ ਸੱਤਾ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਬਹੁਮਤ ਤੋਂ ਦੂਰ ਹੈ ਅਤੇ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਪਿਛਲੇ ਕਾਰਜਕਾਲ ਵਾਂਗ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਮਰਥਨ ਉੱਤੇ ਨਿਰਭਰ ਰਹਿਣਾ ਪਵੇਗਾ।

ਸੰਸਦ ਵਿਚ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਸੀ ਪਰ ਲਿਬਰਲ ਨੂੰ 158 ਸੀਟਾਂ ਮਿਲੀਆਂ । ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਉੱਤੇ ਸਬਰ ਕਰਨਾ ਪਿਆ। ਜਗਮੀਤ ਦੀ ਐੱਨਡੀਪੀ ਹਿੱਸੇ 25 ਅਤੇ ਬਲੋਕ ਕਿਉਬੈਕ ਪਾਰਟੀ ਨੂੰ 34 ਸੀਟਾਂ ਹਾਸਲ ਹੋਈਆਂ।

ਲਿਬਰਲ ਪਾਰਟੀ ਵਿਚ ਪੰਜਾਬੀ ਮੂਲ ਦੇ ਲੋਕਾਂ ਦਾ ਖਾਸਾ ਦਬਦਬਾ ਰਿਹਾ ਹੈ। ਇਸ ਵਾਰ ਵੀ ਕਈ ਪੰਜਾਬੀ ਚੋਣ ਜਿੱਤੇ ਹਨ, ਜਿੰਨ੍ਹਾਂ ਵਿਚੋਂ ਅਸੀਂ ਇੱਥੇ ਮੁੱਖ ਮਹਿਲਾ ਪੰਜਾਬੀ ਐੱਮਪੀ ਦਾ ਜ਼ਿਕਰ ਕਰ ਰਹੇ ਹਾਂ।

ਐਡਿਟ- ਸ਼ਹਿਨਵਾਜ਼(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)