ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਤੇ ਮਨੋਰੰਜਨ ਕਾਲੀਆ ਗੋਹਾ ਸੁੱਟੇ ਜਾਣ ਵਾਲੀ ਘਟਨਾ 'ਤੇ ਕੀ ਬੋਲੇ

ਪ੍ਰਕਾਸ਼ਿਤ

ਜਲੰਧਰ ’ਚ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਦੇ ਘਰ ’ਤੇ ਕੁਝ ਕਿਸਾਨਾਂ ਵੱਲੋਂ ਗੋਹਾ ਸੁੱਟ ਕੇ ਪ੍ਰਦਰਸ਼ਨ ਕਰਨ ਬਾਰੇ ਹਰਿੰਦਰ ਸਿੰਘ ਕਾਹਲੋਂ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਬੋਲੇ ਹਨ।

ਦਰਅਸਲ ਕੁਝ ਦਿਨ ਪਹਿਲਾਂ ਹਰਿੰਦਰ ਸਿੰਘ ਕਾਹਲੋਂ ਭਾਜਪਾ ’ਚ ਸ਼ਾਮਲ ਹੋਏ ਸਨ। ਉਸ ਸਮਾਗਮ ’ਚ ਉਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਡਾਂਗਾਂ ਮਾਰ ਕੇ ਠੀਕ ਕਰਨ’ ਵਾਲਾ ਬਿਆਨ ਦਿੱਤਾ ਸੀ।

ਕਾਹਲੋਂ ਦੇ ਇਸ ਬਿਆਨ ਮਗਰੋਂ ਉਨ੍ਹਾਂ ਖਿਲਾਫ਼ ਕਈ ਲੋਕਾਂ ਵੱਲੋਂ ਗੁੱਸਾ ਜ਼ਾਹਿਰ ਕੀਤਾ ਗਿਆ ਸੀ। ਉਸੇ ਦਾ ਨਤੀਜ਼ਾ ਹੈ ਕਿ 15 ਸਤੰਬਰ ਦੀ ਰਾਤ ਨੂੰ ਵਿਰੋਧ ਵਜੋਂ ਉਨ੍ਹਾਂ ਦੇ ਘਰ ’ਤੇ ਗੋਹਾ ਸੁੱਟਿਆ ਗਿਆ।

ਰਿਪੋਰਟ- ਪਾਲ ਸਿੰਘ ਨੌਲੀ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)