ਪੰਜਾਬ ਦੇ ਛੋਟੇ ਸ਼ਹਿਰ ਦੀ ਰਿਤੂ ਸੋਸ਼ਲ ਮੀਡੀਆ ਰਾਹੀਂ ਕਿਵੇਂ ਆਪਣੇ ਵੱਡੇ ਸੁਪਨੇ ਪੂਰੇ ਕਰ ਰਹੀ ਹੈ

ਪ੍ਰਕਾਸ਼ਿਤ

46 ਸਾਲਾ ਰਿਤੂ ਹਮੇਸ਼ਾ ਤੋਂ ਮਸ਼ਹੂਰ ਹੋਣਾ ਚਾਹੁੰਦੀ ਸੀ, ਪਰ ਬਚਪਨ ’ਚ ਹੀ ਉਸ ਦੇ ਸੁਪਨੇ ਟੁੱਟ ਗਏ, ਜਦੋਂ ਉਸ ਦੇ ਪਿਤਾ ਉਸ ਦੀ ਮਾਂ ਤੇ ਦੋ ਛੋਟੀਆਂ ਭੈਣਾਂ ਨੂੰ ਛੱਡ ਕੇ ਚਲੇ ਗਏ।

ਸੋਸ਼ਲ ਮੀਡੀਆ ਨੇ ਰਿਤੂ ਨੂੰ ਉਹ ਮੌਕਾ ਦਿੱਤਾ, ਜਿਸ ਦਾ ਉਹ ਇੰਤਜ਼ਾਰ ਕਰ ਰਹੀ ਸੀ। ਉਸ ਨੇ ਆਪਣੇ ਡਾਂਸ ਵੀਡੀਓਜ਼ ਬਣਾਉਣੇ ਅਤੇ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ।

ਪਰ ਛੋਟੇ ਸ਼ਹਿਰ ਤੋਂ ’ਚ ਰਹਿਣ ਕਾਰਨ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਆਈ ਅਤੇ ਉਸ ਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਸਾਹਮਣਾ ਕਰਨਾ ਪਿਆ।

ਆਖ਼ਰਕਾਰ ਰਿਤੂ ਦੇ ਪਤੀ ਨੇ ਉਸ ਦਾ ਸਾਥ ਦਿੱਤਾ ਅਤੇ ਫਿਰ ਰਿਤੂ ਦੇ ਸੁਪਨੇ ਵੱਡੇ ਹੋਏ ਗਏ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਸ਼ੂਟ-ਐਡਿਟ – ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)