You’re viewing a text-only version of this website that uses less data. View the main version of the website including all images and videos.
ਕੋਰੋਨਾ ਕਰਕੇ ਬੱਚਿਆਂ ਵਿਚਾਲੇ ਪਏ ਪੜ੍ਹਾਈ ਦੇ ਇਸ ਪਾੜੇ ਨੂੰ ਕਿਵੇਂ ਭਰਿਆ ਜਾਵੇਗਾ
ਦੱਸ ਸਾਲਾਂ ਦੀ ਰਾਧਿਕਾ ਦੀ ਪੜ੍ਹਾਈ ਨੂੰ ਮਹਾਂਮਾਰੀ ਕਾਰਨ ਨੁਕਸਾਨ ਹੋਇਆ ਹੈ। ਝਾਰਖੰਡ ਸੂਬੇ ਦੇ ਇੱਕ ਦਲਿਤ ਪਿੰਡ ਵਿੱਚ ਬੱਚਿਆਂ ਕੋਲ ਇੰਟਰਨੈੱਟ ਜਾਂ ਸਮਾਰਟਫੋਨਜ਼ ਦੀ ਸਹੂਲਤ ਨਹੀਂ ਹੈ ਤੇ ਬਹੁਤੇ ਮਾਪੇ ਅਨਪੜ੍ਹ ਹਨ।
ਕੋਰੋਨਾ ਮਹਾਂਮਾਰੀ ਦੌਰਾਨ ਕੋਈ ਕਲਾਸ ਨਾ ਲੱਗਣਾ, ਭਾਵੇਂ ਆਨਲਾਈਨ ਹੋਵੇ ਜਾਂ ਆਫ਼ਲਾਈਨ – ਪੜ੍ਹਾਈ ਰੁੱਕ ਗਈ ਹੈ।
ਅਰਥਸ਼ਾਸਤਰੀ ਜ਼ਯਾਂ ਡ੍ਰੇਜ਼ ਇਹ ਸਮਝਣ ਲਈ ਇੱਕ ਸਰਵੇਖਣ ਕਰ ਰਹੇ ਹਨ ਕਿ ਕਿਵੇਂ ਪੜ੍ਹਾਈ ਦੀ ਘਾਟ ਨੇ ਪੱਛੜੇ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਝਾਰਖੰਡ ਤੋਂ ਦੂਰ ਦੇਸ਼ ਦੀ ਰਾਜਧਾਨੀ ਵਿੱਚ ਸੱਤ ਸਾਲ ਦੀ ਪ੍ਰਿਥਵੀਰਾ ਸੁਰੱਖਿਅਤ ਢੰਗ ਨਾਲ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੀ ਪੜ੍ਹੀ-ਲਿਖੀ ਮਾਂ ਵੱਲੋਂ ਸਹਾਇਤੀ ਕੀਤੀ ਜਾਂਦੀ ਹੈ ਅਤੇ ਉਹ ਰੋਜ਼ਾਨਾ ਆਨਲਾਈਨ ਕਲਾਸਾਂ ਲਗਾਉਂਦੀ ਹੈ।
ਰਾਧਿਕਾ ਅਤੇ ਪ੍ਰਿਥਵੀਰਾ ਵਰਗੇ ਬੱਚਿਆਂ ਵਿਚਾਲੇ ਇਹ ਪਾੜਾ ਮਹਾਂਮਾਰੀ ਦੌਰਾਨ ਹੋਰ ਵਧਿਆ ਹੈ। ਜਦੋਂ ਸਕੂਲ ਸੁਰੱਖਿਅਤ ਤਰੀਕੇ ਮੁੜ ਖੁੱਲ੍ਹਣਗੇ ਤਾਂ ਵੱਡੀ ਚੁਣੌਤੀ ਪੜ੍ਹਾਈ ਦੇ ਇਸ ਪਾੜੇ ਨੂੰ ਭਰਨ ਦੀ ਹੋਵੇਗੀ।
(ਰਿਪੋਰਟ – ਦਿਵਿਆ ਆਰਿਆ)