ਲਾਹੌਰ ’ਚ ਰਣਜੀਤ ਸਿੰਘ ਦਾ ਬੁੱਤ ਬਣਾਉਣ ਵਾਲੇ ਕਾਰੀਗਰ ਦੀ ਪੀੜ

ਪ੍ਰਕਾਸ਼ਿਤ

ਰਣਜੀਤ ਸਿੰਘ ਨੂੰ ਪੰਜਾਬ ਵਿੱਚ ਮਿੱਟੀ ਦੇ ਸੱਚੇ ਪੁੱਤਰ ਵਜੋਂ ਮਾਣਿਆ ਜਾਂਦਾ ਹੈ। ਉਨ੍ਹਾਂ ਦੀ ਵਿਰਾਸਤ ਦੇ ਜਸ਼ਨ ਵਿੱਚ ਉਨ੍ਹਾਂ ਦੇ ਸਾਮਰਾਜ ਦੀ ਰਾਜਧਾਨੀ ਲਾਹੌਰ ਵਿੱਚ ਇੱਕ ਬੁੱਤ ਬਣਾਇਆ ਗਿਆ ਸੀ।

2019 ਵਿੱਚ ਜਦੋਂ ਦਾ ਇਹ ਬੁੱਤ ਲੱਗਿਆ, ਉਦੋਂ ਤੋਂ ਹੀ ਵਿਵਾਦ ਦੇ ਕੇਂਦਰ ਵਿੱਚ ਰਿਹਾ ਹੁਣ ਤੱਕ ਤਿੰਨ ਵਾਰ ਇਸ ਬੁੱਤ ਨਾਲ ਭੰਨ-ਤੋੜ ਕੀਤੀ ਗਈ ਹੈ।

ਇਸ ਬੁੱਤ ਨੂੰ ਬਣਾਉਣ ਵਾਲੇ ਕਾਰੀਗਾਰ ਰਣਜੀਤ ਸਿੰਘ ਦੇ ਦਰਬਾਰ ਵਿੱਚ ਮੰਤਰੀ ਰਹੇ ਫ਼ਕੀਰ ਅਜ਼ੀਜੂਦੀਨ ਦੇ ਵੰਸ਼ਜ ਹਨ।

ਅਸੀਂ ਇਸ ਕਾਰੀਗਾਰ ਅਤੇ ਇੱਕ ਲੇਖਕ, ਇਤਿਹਾਸਕਾਰ ਤੇ ਰਿਸਰਚਰ ਨਾਲ ਲਾਹੌਰ ਵਿੱਚ ਗੱਲਬਾਤ ਕੀਤੀ।

(ਰਿਪੋਰਟ – ਅਲੀ ਕਾਜ਼ਮੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)