You’re viewing a text-only version of this website that uses less data. View the main version of the website including all images and videos.
ਕੈਨੇਡਾ ’ਚ ਕਤਲ ਹੋਏ ਪ੍ਰਭਜੋਤ ਦੀ ਚਾਚੇ ਨਾਲ ਆਖ਼ਰੀ ਗੱਲ ਕੀ ਹੋਈ
ਪ੍ਰਕਾਸ਼ਿਤ
ਜ਼ਿਲ੍ਹਾ ਮੋਗਾ ਦੇ ਪਿੰਡ ਬੁੱਕਣ ਵਾਲਾ ਦੇ ਪ੍ਰਭਜੋਤ ਸਿੰਘ ਦੇ ਕੈਨੇਡਾ ਵਿੱਚ ਹੋਏ ਕਥਿਤ ਕਤਲ ਤੋਂ ਬਾਅਦ ਪਿੰਡ ਵਿੱਚ ਮਾਤਮ ਹੈ।
ਪ੍ਰਭਜੋਤ ਦੇ ਚਾਚਾ ਜਸਵੰਤ ਸਿੰਘ ਨੇ ਆਪਣੀ ਆਖਰੀ ਗੱਲਬਾਤ ਬਾਰੇ ਅਤੇ ਪੂਰੀ ਘਟਨਾ ਬਾਰੇ ਦੱਸਿਆ। ਪਿੰਡ ਵਾਲੇ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹਨ ਅਤੇ ਸਹਿਯੋਗ ਦੇ ਰਹੇ ਹਨ।
ਪਰਿਵਾਰ ਅਤੇ ਪਿੰਡ ਵਾਲੇ ਹੁਣ ਕੋਸ਼ਿਸ਼ ਕਰ ਰਹੇ ਹਨ ਉਹ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਜੋਤ ਸਿੰਘ ਦੀ ਲਾਸ਼ ਪਿੰਡ ਬੁੱਕਣਵਾਲਾ ਲਿਆਂਦੀ ਜਾ ਸਕੇ।
ਪ੍ਰਭਜੋਤ ਸਿੰਘ ਦੇ ਪਿਤਾ ਦੀ ਮੌਤ ਭਾਰਤੀ ਫ਼ੌਜ ਵਿੱਚ ਕੁਝ ਸਮਾਂ ਪਹਿਲਾਂ ਹੋ ਗਈ ਸੀ ਅਤੇ ਇਸ ਵੇਲੇ ਉਸ ਦੀ ਪਰਵਰਿਸ਼ ਉਸ ਦੇ ਚਾਚਾ ਜਸਵੰਤ ਸਿੰਘ ਕਰ ਰਹੇ ਸਨ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਸਦਫ਼ ਖ਼ਾਨ)