You’re viewing a text-only version of this website that uses less data. View the main version of the website including all images and videos.
ਅੰਗ ਦਾਨ ਕਰਕੇ ਪਰਿਵਾਰਾਂ ਨੇ ਇੰਝ ਰੱਖਿਆ ਦੋ ਦੋਸਤਾਂ ਦੀ ਦੋਸਤੀ ਨੂੰ ਸਲਾਮਤ
ਪ੍ਰਕਾਸ਼ਿਤ
ਮੀਤ ਪਾਂਡਿਆ ਅਤੇ ਕ੍ਰਿਸ਼ ਗਾਂਧੀ ਦੀ ਉਮਰ 17 ਸਾਲ ਸੀ। 24 ਅਗਸਤ, 2021 ਨੂੰ ਦੋਵਾਂ ਦਾ ਗੁਜਰਾਤ ਦੇ ਸੂਰਤ ਵਿੱਚ ਐਕਸੀਡੈਂਟ ਹੋਇਆ ਅਤੇ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਦੋਵਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ।
ਮੀਤ ਅਤੇ ਕ੍ਰਿਸ਼ ਬਚਪਨ ਦੇ ਦੋਸਤ ਸਨ। ਦੋਵਾਂ ਨੇ 12ਵੀਂ ਕਲਾਸ ਤੱਕ ਇਕੱਠੇ ਪੜ੍ਹਾਈ ਕੀਤੀ। ਪਰਿਵਾਰ ਵਾਲੇ ਮੀਤ ਅਤੇ ਕ੍ਰਿਸ਼ ਨੂੰ ਦੋਸਤ ਨਹੀਂ ਸਗੋਂ ਭਰਾ ਮੰਨਦੇ ਸਨ।
ਪਰਿਵਾਰਿਕ ਮੈਂਬਰਾਂ ਮੁਤਾਬਕ ਮੀਤ ਅਤੇ ਕ੍ਰਿਸ਼ ਭਾਵੇਂ ਅੱਜ ਉਨ੍ਹਾਂ ਵਿਚਾਲੇ ਨਹੀਂ ਹਨ ਪਰ ਜੇ ਅੰਗ ਦਾਨ ਨਾਲ ਕਿਸੇ ਦੀ ਜ਼ਿੰਦਗੀ ਬੱਚਦੀ ਹੈ ਤਾਂ ਇਹ ਸਭ ਤੋਂ ਵੱਡਾ ਭਲਾ ਹੈ।
(ਰਿਪੋਰਟ – ਧਰਮੇਸ਼ ਅਮੀਨ ਤੇ ਰਵੀ ਪਰਮਾਰ)
(ਪ੍ਰੋਡਿਊਸਰ – ਦੀਪਕ ਚੁਦਸਮਾ)