You’re viewing a text-only version of this website that uses less data. View the main version of the website including all images and videos.
PF ’ਤੇ ਟੈਕਸ, ਤੁਹਾਡੇ ’ਤੇ ਕੀ ਅਸਰ ਹੋਵੇਗਾ
ਤੁਹਾਡੇ ਪ੍ਰਾਵੀਡੈਂਟ ਫੰਡ ਜਾਂ ਭਵਿੱਖ ਨਿਧੀ ਉੱਤੇ ਟੈਕਸ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਪ੍ਰਾਵੀਡੈਂਟ ਫੰਡ ਖਾਤੇ ਵਿੱਚ 2.5 ਲੱਖ ਰੁਪਏ ਸਾਲਾਨਾ ਤੋਂ ਵੱਧ ਦੀ ਰਕਮ ਜਮ੍ਹਾਂ ਹੁੰਦੀ ਹੈ, ਤਾਂ ਉਸ ਦੇ ਵਿਆਜ ਉੱਤੇ ਹੁਣ ਟੈਕਸ ਲੱਗੇਗਾ।
ਪਰ ਇਸ ਵਿੱਚ ਵੀ, ਜ਼ਿੰਮੇਦਾਰੀ ਤੁਹਾਡੀ ਨਹੀਂ ਬਲਕਿ ਪੀਐਫ ਦਾ ਹਿਸਾਬ ਦੇਖਣ ਵਾਲੇ ਸੰਗਠਨ ਈਪੀਐਫਓ ਜਾਂ ਤੁਹਾਡੀ ਕੰਪਨੀ ਦੇ ਪੀਐਫ ਟਰੱਸਟ ਦੀ ਹੋਵੇਗੀ ਕਿ ਉਹ ਤੁਹਾਡਾ ਵੱਖਰਾ ਖਾਤਾ ਖੋਲ੍ਹ ਕੇ, ਦੋਵਾਂ ਖਾਤਿਆਂ ਵਿੱਚ ਹਿਸਾਬ ਨਾਲ ਰਕਮ ਪਾਉਣੀ ਸ਼ੁਰੂ ਕਰ ਦੇਣ।
ਤੁਹਾਨੂੰ ਸਿਰਫ ਇਸ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਲਈ, ਪੀਐਫ ਦਫਤਰ ਤੋਂ ਆਉਣ ਵਾਲੀ ਮੇਲ ਜਾਂ ਪੱਤਰ 'ਤੇ ਨਜ਼ਰ ਰੱਖੋ ਅਤੇ ਜੇ ਜਰੂਰੀ ਹੋਵੇ, ਤਾਂ ਆਪਣੇ ਦਫਤਰ ਦੇ ਐਚਆਰ ਵਿਭਾਗ ਤੋਂ ਵੀ ਪੁੱਛ ਸਕਦੇ ਹੋ ਕਿ ਖਾਤਾ ਖੁੱਲ੍ਹ ਗਿਆ ਹੈ ਜਾਂ ਨਹੀਂ।
31 ਮਾਰਚ, 2021 ਤੱਕ ਤੁਹਾਡੇ ਖਾਤੇ ਵਿੱਚ ਜੋ ਵੀ ਰਕਮ ਸੀ ਉਸ ਉੱਤੇ ਜਾਂ ਉਸਦੇ ਵਿਆਜ ਉੱਤੇ ਕੋਈ ਟੈਕਸ ਨਹੀਂ ਲੱਗਣਾ ਹੈ ਅਤੇ ਹਾਲੇ ਤੱਕ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਜਾਂ ਪੀਪੀਐਫ ਨੂੰ ਵੀ ਇਸ ਤੋਂ ਮੁਕਤ ਰੱਖਿਆ ਹੈ। ਇਸ ਲਈ ਫਿਲਹਾਲ ਉਸ ਬਾਰੇ ਵੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
(ਰਿਪੋਰਟ - ਆਲੋਕ ਜੋਸ਼ੀ, ਬੀਬੀਸੀ ਲਈ)
(ਆਵਾਜ਼ - ਸੁਨੀਲ ਕਟਾਰੀਆ)
(ਵੀਡੀਓ ਐਡਿਟ - ਦੀਪਕ ਜਸਰੋਟੀਆ / ਸਦਫ਼ ਖ਼ਾਨ)