You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਦੀ ਸਾਬਕਾ ਮੇਅਰ ਜ਼ਰੀਫ਼ਾ ਜਾਫ਼ਰੀ ਨੇ ਤਾਲਿਬਾਨ ਨੂੰ ਕਿਉਂ ਕੀਤੀ ਗੱਲਬਾਤ ਦੀ ਅਪੀਲ?
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੀ ਪਹਿਲੀ ਮਹਿਲਾ ਮੇਅਰਾਂ ਵਿੱਚੋਂ ਇੱਕ ਜ਼ਰੀਫ਼ਾ ਜਾਫ਼ਰੀ ਨੇ ਤਾਲਿਬਾਨ ਨਾਲ ਗੱਲਬਾਤ ਦੀ ਅਪੀਲ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਉਹ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਲਈ ਤਿਆਰ ਹੈ।
ਉਹ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕੰਟ੍ਰੋਲ ਤੋਂ ਬਾਅਦ ਜਿਵੇਂ-ਤਿਵੇਂ ਆਪਣੇ ਪਰਿਵਾਰ ਨਾਲ ਉਥੋਂ ਨਿਕਲਣ ਵਿੱਚ ਸਫ਼ਲ ਰਹੀ।
ਜਰਮਨੀ ਵਿੱਚ ਹੁਣ ਜ਼ਰੀਫ਼ਾ ਕੌਮਾਂਤਰੀ ਭਾਈਚਾਰੇ ਨਾਲ ਗੱਲ ਕਰ ਰਹੀ ਹੈ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਚਰਚਾ ਕਰ ਰਹੀ ਹੈ । ਉਹ ਤਾਲਿਬਾਨ ਕੋਲੋਂ ਔਰਤਾਂ ਦੇ ਮੌਲਿਕ ਅਧਿਕਾਰਾਂ ਦੀ ਮੰਗ ਕਰ ਰਹੀ ਹੈ।
ਉਹ ਖ਼ੁਦ ਨੂੰ ਇਕੱਲਾ ਨਹੀਂ ਸਮਝਦੀ ਅਤੇ ਮੰਨਦੀ ਹੈ ਕਿ ਆਪਣੇ ਵਤਨ ਪਰਤੇਗੀ।
ਰਿਪੋਰਟ- ਸੁਸ਼ੀਲਾ ਸਿੰਘ