You’re viewing a text-only version of this website that uses less data. View the main version of the website including all images and videos.
ਚਢੂਨੀ ਦਾ ਸੰਯੁਕਤ ਕਿਸਾਨ ਮੋਰਚੇ ਨੂੰ ਸੁਨੇਹਾ ਤੇ ਸਰਕਾਰ ਨੂੰ ਅਲਟੀਮੇਟਮ
ਕਰਨਾਲ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਕਿਸਾਨ ਆਗੂ ਗਰੁਨਾਮ ਸਿੰਘ ਚਢੂਨੀ ਨੇ ਕੁਝ ਐਲਾਨ ਕੀਤੇ ਅਤੇ ਮੰਗਾਂ ਰੱਖੀਆਂ।
28 ਅਗਸਨ ਨੂੰ ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਦੇ ਵਿਰੋਧ ਵਿੱਚ ਇਹ ਇਕੱਠ ਹੋਇਆ ਸੀ। ਚਢੂਨੀ ਨੇ ਹਰਿਆਣਾ ਦੇ ਕਿਸਾਨ ਸੰਗਠਨਾਂ ਨੂੰ ਇੱਕਜੁੱਟ ਹੋ ਕੇ ਸੰਯੁਕਤ ਕਿਸਾਨ ਮੋਰਚੇ ਅੱਗੇ ਆਪਣੀ ਮੰਗ ਰੱਖਣ ਦਾ ਸੱਦਾ ਦਿੱਤਾ।
ਕਿਸਾਨਾਂ ਦਾ ਦਾਅਵਾ ਹੈ ਕਿ 28 ਅਗਸਤ ਨੂੰ ਇੱਕ ਕਿਸਾਨ ਦੀ ਮੌਤ ਪੁਲਿਸ ਕਾਰਵਾਈ ਦੌਰਾਨ ਲੱਗੀ ਸੱਟ ਕਾਰਨ ਹੋਈ। ਦੂਜੇ ਪਾਸੇ ਪੁਲਿਸ ਇਸ ਦਾਅਵੇ ਨੂੰ ਨਕਾਰ ਰਹੀ ਹੈ। ਉੱਧਰ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਲਈ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਲੋਕਾਂ ਨੂੰ ਭੜਕਾਉਣ ਦੇ ਇਲਾਜ਼ਾਮ ਲਗਾਏ। ਇਸ ਗੱਲ ਦਾ ਜਵਾਬ ਬਿਆਨ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ।
ਰਿਪੋਰਟ- ਕਮਲ ਸੈਣੀ
ਐਡਿਟ- ਰੁਬਾਇਤ