You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ’ਚ ਕਿੰਨੀ ਅਫ਼ੀਮ ਪੈਦਾ ਹੁੰਦੀ ਹੈ ਤੇ ਤਾਲਿਬਾਨ ਦਾ ਕੀ ਰਿਕਾਰਡ ਰਿਹਾ ਹੈ
ਤਾਲਿਬਾਨ ਦਾ ਦਾਅਵਾ ਹੈ ਕਿ ਜਦੋਂ ਪਿਛਲੀ ਵਾਰ ਉਹ ਸੱਤਾ ਵਿੱਚ ਸਨ ਤਾਂ ਅਫ਼ੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ ਅਤੇ ਗੈਰਕਨੂੰਨੀ ਦਵਾਈਆਂ 'ਤੇ ਰੋਕ ਲਗਾ ਦਿੱਤੀ ਗਈ ਸੀ।
ਹਾਲਾਂਕਿ ਤਾਲਿਬਾਨ ਦੀ ਪਿਛਲੀ ਸਰਕਾਰ ਸਮੇਂ ਸਾਲ 2001 ਵਿੱਚ ਅਫ਼ੀਮ ਦੀ ਖੇਤੀ ਵਿੱਚ ਬਹੁਤ ਤੇਜ਼ ਗਿਰਾਵਟ ਆਈ ਸੀ ਪਰ ਇਸ ਤੋਂ ਮਗਰਲੇ ਸਾਲਾਂ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਫੀਮ ਦੀ ਖੇਤੀ ਕਾਫੀ ਵਧੀ।
ਅਫ਼ੀਮ ਦੇ ਬੂਟਿਆਂ ਨੂੰ ਹੋਰ ਕਈ ਨਸ਼ਿਆਂ ਦੀ ਬੁਨਿਆਦ ਵਜੋਂ ਸਮਝਿਆ ਜਾ ਸਕਦਾ ਹੈ। ਇਸ ਤੋਂ ਅੱਗੇ ਕਈ ਹੋਰ ਨਸ਼ੇ ਜਿਵੇਂ-ਹੈਰੋਇਨ ਆਦਿ ਵੀ ਤਿਆਰ ਕੀਤੇ ਜਾਂਦੇ ਹਨ।
ਨਸ਼ਿਆਂ ਅਤੇ ਅਪਰਾਧ ਬਾਰੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਮੁਤਾਬਕ ਅਫ਼ਗਾਨਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਅਫ਼ੀਮ ਉਤਪਾਦਕ ਦੇਸ਼ ਹੈ। ਬੀਬੀਸੀ ਦੇ ਰਿਐਲਟੀ ਚੈੱਕ ਰਾਹੀਂ ਜਾਣੋ ਕਿ ਅਫ਼ਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਦੇ ਪਿੱਛੇ ਦੀ ਗੁਣਾ ਗਣਿਤ ਕੀ ਹੈ।