ਕਿਸਾਨ ਅੰਦੋਲਨ: ਪੰਜਾਬ ’ਚ ਕਿਸਾਨਾਂ ਨੇ ਕੀਤਾ ਚੱਕਾ ਜਾਮ ਤੇ ਹਰਿਆਣਾ ’ਚ ਫੂਕੇ ਸੀਐੱਮ ਖੱਟਰ ਦੇ ਪੁੱਤਲੇ

ਪ੍ਰਕਾਸ਼ਿਤ

ਬੀਤੇ ਦਿਨ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਰੋਹ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਆਪਣਾ ਮੋਰਚਾ ਸਖ਼ਤ ਕਰ ਦਿੱਤਾ ਹੈ।

ਪੰਜਾਬ ’ਚ ਕਿਸਾਨਾਂ ਵੱਲੋਂ ਦੋ ਘੰਟੇ ਚੱਕਾ ਜਾਮ ਕੀਤਾ ਗਿਆ।

ਹਰਿਆਣਾ ’ਚ ਕਿਸਾਨਾਂ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਪੁਤਲਾ ਫੂੰਕਿਆ।

ਸ਼ਨਿਵਾਰ ਨੂੰ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ਉੱਤੇ ਦੋ ਵਾਰ ਲਾਠੀਚਾਰਜ ਹੋਇਆ ਸੀ।

ਇਸ ਦੌਰਾਨ ਕਈ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।

ਰਿਪੋਰਟ – ਪ੍ਰਦੀਪ ਪੰਡਿਤ, ਗੁਰਪ੍ਰੀਤ ਚਾਵਲਾ, ਪ੍ਰਭੂ ਦਿਆਲ

ਐਡਿਟ – ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)