ਮੰਦਰਾਂ ਤੋਂ ਦੁੱਧ ਇਕੱਠਾ ਕਰਕੇ ਗਰੀਬਾਂ ਨੂੰ ਵੰਡਣ ਵਾਲੇ ਸ਼ਖ਼ਸ ਨੂੰ ਮਿਲੋ

ਪ੍ਰਕਾਸ਼ਿਤ

ਗੁਜਰਾਤ ਦੇ ਜੂਨਾਗੜ੍ਹ ਵਿੱਚ ਰਹਿਣ ਵਾਲੇ 70 ਸਾਲਾ ਮਿਲਕ ਮੈਨ ਨੂੰ ਮਿਲੋ। ਜੋ ਹਰ ਰੋਜ਼ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੋਂ ਦੁੱਧ ਇਕੱਠਾ ਕਰਦੇ ਹਨ ਅਤੇ ਫਿਰ ਉਸ ਨੂੰ ਗਰੀਬ ਲੋਕਾਂ ਨੂੰ ਵੰਡਦੇ ਹਨ।

ਇਹ ਆਪਣਾ ਨਾਮ ਜ਼ਾਹਰ ਨਹੀਂ ਕਰਨਾ ਚਾਹੁੰਦੇ ਤੇ ਆਪਣੀ ਪਛਾਣ ਓਨਲੀ ਇੰਡੀਅਨ ਦੇ ਤੌਰ ਤੇ ਦਸਦੇ ਹਨ। ਜੂਨਾਗੜ੍ਹ ਦੇ ਲੋਕ ਵੀ ਉਨ੍ਹਾਂ ਨੂੰ ਇਸੇ ਨਾਮ ਨਾਲ ਜਾਣਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ ਦੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਨਾਮ ਤੇ ਨਹੀਂ ਵੰਡਣਾ ਚਾਹੀਦਾ ਤੇ ਖ਼ੁਦ ਨੂੰ ਸਿਰਫ਼ ਇੱਕ ਭਾਰਤੀ ਮੰਨਣਾ ਚਾਹੀਦਾ ਹੈ।

ਉਹ ਜਿਸ ਐੱਨਜੀਓ ਨੂੰ ਚਲਾਉਂਦੇ ਹਨ ਉਹ ਭਾਰਤ ਦਾ ਅਜਿਹਾ ਪਹਿਲਾਂ ਐੱਨਜੀਓ ਹੈ, ਜਿਸ ਨੂੰ ਸਿਰਫ਼ ਇੱਕ ਹੀ ਸਖ਼ਸ ਚਲਾਉਂਦਾ ਹੈ।

ਰਿਪੋਰਟ- ਹਨੀਫ਼ ਖੋਖਰ, ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)