You’re viewing a text-only version of this website that uses less data. View the main version of the website including all images and videos.
ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ, ਕਈ ਮੌਤਾਂ
ਪ੍ਰਕਾਸ਼ਿਤ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਵੀਰਵਾਰ ਸ਼ਾਮ ਨੂੰ ਧਮਾਕਾ ਹੋਣ ਦੀ ਖ਼ਬਰ ਹੈ।
ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ “ਅਸੀਂ ਕਾਬੁਲ ਹਵਾਈ ਅੱਡੇ ਦੇ ਬਾਹਰ ਧਮਾਕੇ ਦੀ ਪੁਸ਼ਟੀ ਕਰ ਸਕਦੇ ਹਾਂ।
ਫਿਲਹਾਲ ਮ੍ਰਿਤਕਾਂ ਦੀ ਗਿਣਤੀ ਅਸਪੱਸ਼ਟ ਹੈ। ਜਿਵੇਂ ਹੀ ਵਿਸਥਾਰਤ ਜਾਣਕਾਰੀ ਦੇਣ ਦੀ ਹਾਲਤ ਵਿੱਚ ਹੋਵਾਂਗੇ, ਅਸੀਂ ਜਾਣਕਾਰੀ ਉਪਲਬਧ ਕਰਵਾ ਦੇਵਾਂਗੇ।