You’re viewing a text-only version of this website that uses less data. View the main version of the website including all images and videos.
ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'
ਸ਼ੇਰ ਖ਼ਾਨ ਡਗਰਵਾਲ ਦਾ ਪਰਿਵਾਰ 2011 ’ਚ ਕਾਬੁਲ ਤੋਂ ਭਾਰਤ ਆਇਆ ਸੀ। ਸ਼ੇਰ ਖ਼ਾਨ ਅਫ਼ਗਾਨ ਫੌਜ ’ਚ ਸੀ ਅਤੇ ਉੱਥੇ ਉਨ੍ਹਾਂ ਨੇ 16 ਸਾਲ ਕੰਮ ਕੀਤਾ।
ਸ਼ੇਰ ਖ਼ਾਨ ਦੇ ਪਰਿਵਾਰ ’ਚ 7 ਮੈਂਬਰ ਹਨ। ਇੱਥੇ ਗੁਜ਼ਾਰੇ ਲਈ ਉਹ ਕਬਾੜ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੀ ਧੀ ਸਿਤਾਰਾ ਇੱਕ ਡੈਂਟਿਸਟ੍ਰੀ ਵਿੱਚ ਹੈਲਪਰ ਦਾ ਕੰਮ ਕਰਦੀ ਹੈ।
ਕਾਬੁਲ ਤੋਂ ਭਾਰਤ ਆਉਣ ਵਾਲੇ ਦਿਨ ਨੂੰ ਉਹ ਕੁਝ ਇਸ ਤਰ੍ਹਾਂ ਯਾਦ ਕਰਦੀ ਹੈ।
10 ਸਾਲ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਸ਼ੇਰ ਖ਼ਾਨ ਦੇ ਪਰਿਵਾਰ ਨੂੰ ਸ਼ਰਨਾਰਥੀ ਦਾ ਦਰਜਾ ਨਹੀਂ ਮਿਲ ਸਕਿਆ।
ਸਾਲ 2011 ’ਚ ਸ਼ੇਰ ਖ਼ਾਨ ਨੇ UNHCR ‘ਚ ਰਫ਼ਿਯੂਜੀ ਕਾਰਡ ਦੇ ਲਈ ਅਪਲਾਈ ਕੀਤਾ ਪਰ 2012 ਵਿੱਚ UNHCR ਨੇ ਇਹ ਕਹਿੰਦੇ ਹੋਏ ਉਨ੍ਹਾਂ ਦੀ ਐਪਲੀਕੇਸ਼ਨ ਨੂੰ ਅਸਵੀਕਾਰ ਕਰ ਦਿੱਤਾ ਕਿ ਸ਼ੇਰ ਖ਼ਾਨ ਸ਼ਰਨਾਰਥੀ ਹੋਣ ਦੇ ਮਾਨਕਾਂ ’ਤੇ ਖ਼ਰਾ ਨਹੀਂ ਉਤਰਦੇ।
ਸ਼ਰਨਾਰਥੀ ਕਾਰਡ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਤਾਰਾ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ ਕਈ ਵਾਰ ਅਪਲਾਈ ਕੀਤਾ।
ਆਖ਼ਰ ਵਿੱਚ ਸਿਤਾਰਾ ਕਹਿੰਦੀ ਹੈ ਕਿ ਰਫ਼ਿਯੂਜੀ ਦਾ ਕੋਈ ਦੇਸ਼ ਨਹੀਂ ਹੁੰਦਾ।
ਰਿਪੋਰਟ- ਬੁਸ਼ਰਾ ਸ਼ੇਖ਼