You’re viewing a text-only version of this website that uses less data. View the main version of the website including all images and videos.
ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਦਾ ਕੀਤਾ ਘੇਰਾਓ, ਤਾਂ ਅੱਗੋਂ ਕੀ ਬੋਲੇ ਅਸ਼ਵਨੀ ਸ਼ਰਮਾ
ਪ੍ਰਕਾਸ਼ਿਤ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਖਿਲਾਫ਼ ਨਾਅਰੇਬਾਜ਼ੀ ਹੋਈ। ਜਲੰਧਰ ਦੇ ਸਰਕਿਟ ਹਾਊਸ ’ਚ ਪਾਰਟੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਆਏ ਸਨ।
ਸ਼ਰਮਾ ਦੇ ਜਲੰਧਰ ਆਉਣ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗੀ। ਕਿਸਾਨਾਂ ਨੇ ਸਰਕਿਟ ਹਾਊਸ ਨੂੰ ਜਾਣ ਵਾਲੇ ਹਰ ਰਸਤੇ ’ਤੇ ਨਾਅਰੇਬਾਜ਼ੀ ਕੀਤੀ।
ਤਿੰਨੋ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇ ਉਹ ਲੋਕਤੰਤਰਿਕ ਤਰੀਕੇ ਨਾਲ ਵਿਰੋਧ ਕਰ ਰਹੇ ਹਨ ਤਾਂ ਉਹ ਵੀ ਇਸੇ ਸਿਸਟਮ ਤਹਿਤ ਆਪਣੀਆਂ ਮੀਟਿੰਗਾਂ ਕਰ ਰਹੇ ਹਨ।
(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)