You’re viewing a text-only version of this website that uses less data. View the main version of the website including all images and videos.
ਬਗ਼ਾਵਤ ਦੇ ਕੌੜੇ ਘੁੱਟ ਮਗਰੋਂ ਕਿਸਾਨਾਂ ਹੱਥੋਂ ਕੈਪਟਨ ਦਾ ਮੂੰਹ ਮਿੱਠਾ
ਪ੍ਰਕਾਸ਼ਿਤ
ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਸੀਐੱਮ ਨੇ ਪੰਜਾਬ ’ਚ ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕੀਤਾ ਹੈ।
ਇਹ ਕੀਮਤ ਗੁਆਂਢੀ ਸੂਬੇ ਹਰਿਆਣਾ ਨਾਲੋਂ ਦੋ ਰੁਪਏ ਜ਼ਿਆਦਾ ਹੈ। ਕਈ ਦਿਨਾਂ ਤੋਂ ਗੰਨਾ ਕਿਸਾਨ ਜਲੰਧਰ ’ਚ ਜੀਟੀ ਰੋਡ ਤੇ ਰੇਲ ਟਰੈਕ ਜਾਮ ਕਰਕੇ ਵਿਰੋਧ ਕਰ ਰਹੇ ਸੀ।
ਇਸ ਮੁੱਦੇ ’ਤੇ ਸੀਐੱਮ ਦੀ ਚੰਡੀਗੜ੍ਹ ’ਚ ਕਿਸਾਨ ਆਗੂਆਂ ਨਾਲ ਮੀਟਿੰਗ ਸੀ। ਜਦੋਂ ਇਹ ਐਲਾਨ ਹੋਇਆ ਤਾਂ ਜਲੰਧਰ ਵਿੱਚ ਗੰਨਾ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ।
(ਵੀਡੀਓ- ਪ੍ਰਦੀਪ ਪੰਡਿਤ, ਸਰਬਜੀਤ ਸਿੰਘ ਧਾਲੀਵਾਲ, Punjab Govt.)
(ਐਡਿਟ- ਰਾਜਨ ਪਪਨੇਜਾ)