ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ: ਅਫ਼ਗਾਨ ਐੱਮਪੀ, ਨਰਿੰਦਰ ਸਿੰਘ

ਪ੍ਰਕਾਸ਼ਿਤ

ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਤੇ ਕਰੀਬ 160 ਲੋਕ ਭਾਰਤੀ ਹਵਾਈ ਫੌਜ ਦੇ ਜਹਾਜ਼ ਜ਼ਰੀਏ ਐਤਵਾਰ ਨੂੰ ਭਾਰਤ ਆਏ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਾਟੋ ਫੌਜਾਂ ਦੀ ਵਾਪਸੀ ਨਾਲ ਮਾਯੂਸੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਉਹ ਹਾਲਾਤ ਸਹੀ ਹੋਣ ਉੱਤੇ ਵਾਪਸ ਪਰਤਨਗੇ।

ਰਿਪੋਰਟ - ਜਸਪਾਲ ਸਿੰਘ, ਸ਼ੂਟ - ਉਮੇਸ਼ ਕੁਮਾਰ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)