You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: 'ਸਰਕਾਰ ਨਾ ਮੰਨੀ ਤਾਂ ਪੰਜਾਬ ਦੇ ਟੋਲ ਪਲਾਜ਼ਿਆਂ ਤੋਂ ਸੜਕਾਂ ਹੋਣਗੀਆਂ ਜਾਮ'
ਪ੍ਰਕਾਸ਼ਿਤ
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਮੁਤਾਬਕ ਜੇ ਐਤਵਾਰ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਬੇਸਿੱਟਾ ਰਹੀ ਤਾਂ ਮੰਗਲਵਾਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਮੁਕੰਮਲ ਬੰਦ ਹੋਣਗੇ।
ਜਲੰਧਰ ਵਿੱਚ ਗੰਨਾ ਕਿਸਾਨ ਰੇਲਵੇ ਲਾਈਨਾਂ 'ਤੇ ਧਰਨਾ ਲਾਈ ਬੈਠੇ ਹਨ ਤਾਂ ਇਧਰ ਲੁਧਿਆਣਾ ਵਿੱਚ ਮੁਸਾਫ਼ਰ ਪਰੇਸ਼ਾਨ ਹਨ।
ਗੰਨਾ ਕਿਸਾਨਾਂ ਵੱਲੋਂ ਸਮਰਥਨ ਮੁੱਲ ਅਤੇ ਬਕਾਇਆ ਰਾਸ਼ੀ ਨੂੰ ਲੈ ਕੇ ਸੜਕ ਤੋਂ ਰੇਲ ਟ੍ਰੈਕ ਤੱਕ ਧਰਨਾ ਜਾਰੀ ਹੈ। ਕਈ ਰੇਲ ਗੱਡੀਆਂ ਨੂੰ ਲੁਧਿਆਣਾ ਤੱਕ ਹੀ ਰੋਕ ਦਿੱਤਾ ਗਿਆ ਹੈ ਅਤੇ ਕਈ ਰੱਦ ਹੋ ਗਈਆਂ ਹਨ।
(ਰਿਪੋਰਟ- ਪ੍ਰਦੀਪ ਪੰਡਿਤ ਤੇ ਗੁਰਮਿੰਦਰ ਗਰੇਵਾਲ / ਐਡਿਟ – ਰਾਜਨ ਪਪਨੇਜਾ)