ਅਫ਼ਗਾਨਿਸਤਾਨ: ਤਾਲਿਬਾਨ ਨਾਲ ਟੱਕਰ ਲੈਣ ਵਾਲਾ 'ਬੁੱਢਾ ਸ਼ੇਰ' ਮੁਹੰਮਦ ਇਸਮਾਈਲ ਖ਼ਾਨ ਕੌਣ ਹੈ

ਪ੍ਰਕਾਸ਼ਿਤ

ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ' ਅਖਵਾਉਣ ਵਾਲੇ ਤੇ ਅਫ਼ਗ਼ਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿੱਚ ਲਗਾਤਾਰ ਤਾਲਿਬਾਨ ਖ਼ਿਲਾਫ਼ ਜੰਗ ਲੜ ਰਹੇ ਮੁਹੰਮਦ ਇਸਮਾਈਲ ਖ਼ਾਨ ਨੂੰ ਵੀ ਬੀਤੀ 13 ਅਗਸਤ ਨੂੰ ਆਖ਼ਰ ਆਤਮ-ਸਮਰਪਣ ਕਰਨਾ ਪਿਆ।

ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਵੀ ਆਪਣਾ ਕਬਜ਼ਾ ਜਮਾ ਲਿਆ ਹੈ।

ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਨੇ ਕਬਜ਼ਾ ਕਰ ਲਿਆ। ਉਸ ਮਗਰੋਂ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ 'ਤੇ ਕਾਫੀ ਹਫ਼ੜਾ-ਤਫ਼ੜੀ ਦਾ ਮਾਹੌਲ ਬਣਿਆ ਸੀ।

ਲੋਕ ਕਿਸੇ ਵੀ ਹਾਲ ਵਿੱਚ ਫਲਾਈਟ ਵਿੱਚ ਚੜ੍ਹਨਾ ਚਾਹੁੰਦੇ ਸੀ। ਉੱਧਰ ਤਾਲਿਬਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਲੋਕਾਂ ਦੀਆਂ ਜਿੰਦਗੀਆਂ ਸੁਧਾਰਨ ਲਈ ਕੰਮ ਕਰਨਗੇ।

ਦੋ ਦਹਾਕੇ ਬਾਅਦ ਤਾਲਿਬਾਨ ਅਫ਼ਗਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਰਿਹਾ ਹੈ। ਬੀਤੇ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ਵਿਚ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਇਸ ਤੋਂ ਪਹਿਲਾਂ ਹੀ ਮੁਲਕ ਛੱਡ ਗਏ ਸਨ।

2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।

ਅਮਰੀਕਾ ਦੀ ਅਗਵਾਈ ਵਿਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ। ਚੋਣਾਂ ਤੋਂ ਬਾਅਦ ਸਰਕਾਰ ਹੋਂਦ ਵਿਚ ਆ ਗਈ।

ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਵਿਦੇਸ਼ੀ ਫੌਜਾਂ ਨਾਲ ਦੋ ਦਹਾਕੇ ਲੜਦਾ ਰਿਹਾ , ਹੁਣ ਇਨ੍ਹਾਂ ਫੌਜਾਂ ਦੇ ਮੁਲਕ ਛੱਡਦਿਆਂ ਹੀ ਤਾਲਿਬਾਨ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।

ਤਾਲਿਬਾਨ ਨੂੰ ਕਰੜੀ ਟੱਕਰ ਦੇਣ ਵਾਲਾ ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ' ਕੌਣ ਹੈ ਜਾਣ ਲੈਂਦੇ ਹਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)