You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਕੋਲ ਹਵਾਈ ਫਾਇਰਿੰਗ ਇਹ ਤਸਵੀਰਾਂ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੇ ਕੋਲ ਦੀਆਂ ਇਹ ਤਸਵੀਰਾਂ 17 ਅਗਸਤ ਦੀਆਂ ਹਨ।
ਹਵਾਈ ਅੱਡੇ ਲਾਗੇ ਇਸ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹਵਾਈ ਫਾਇਰ ਤੋਂ ਘਬਰਾਏ ਲੋਕ ਇੱਧਰ ਉੱਧਰ ਭੱਜਦੇ ਨਜ਼ਰ ਆਏ।
ਇਸ ਤੋਂ ਪਹਿਲਾਂ 16 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੇ ਬੜੇ ਹੀ ਖੌਫ਼ਨਾਕ ਅਤੇ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਦੇਖੇ ਗਏ। ਮੁਲਕ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਘਬਰਾਏ ਲੋਕ ਕਾਬੁਲ ਏਅਰਪੋਰਟ ਪਹੁੰਚੇ।
ਅਫ਼ਗਾਨਿਸਤਾਨ ਤੋਂ ਬਾਹਰ ਜਾਣ ਲਈ ਲੋਕ ਹਵਾਈ ਜਹਾਜ਼ ਵਿੱਚ ਬੈਠਣ ਲਈ ਧੱਕਾ ਮੁੱਕੀ ਕਰਦੇ ਨਜ਼ਰ ਆਏ। ਕੁਝ ਲੋਕ ਤਾਂ ਅਮਰੀਕੀ ਹਵਾਈ ਫੌਜ ਦੇ ਜਹਾਜ਼ ਦੇ ਨਾਲ ਨਾਲ ਭੱਜਦੇ ਨਜ਼ਰ ਆਏ।
ਇਸ ਦੌਰਾਨ ਕੁਝ ਲੋਕ ਹਵਾਈ ਜਹਾਜ਼ ਤੋਂ ਹੇਠਾਂ ਵੀ ਡਿੱਗਦੇ ਦਿਖਾਈ ਦਿੱਤੇ।
ਵੀਡੀਓ - ਮਲਿਕ ਮੁਦੱਸਿਰ, ਐਡਿਟ - ਸ਼ਹਿਨਵਾਜ਼