You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਤਾਲਿਬਾਨ ਤੋਂ ਡਰ ਕੇ ਭੱਜਦੇ ਲੋਕਾਂ ਦੀਆਂ ਇਹ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ
ਪ੍ਰਕਾਸ਼ਿਤ
ਇਹ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਏਅਰਪੋਰਟ ਦਾ ਦ੍ਰਿਸ਼ ਹੈ ਜਿੱਥੇ ਲੋਕ ਉਡਾਨ ਭਰਨ ਵਾਲੇ ਜਹਾਜ਼ ਨਾਲ ਲਟਕ ਰਹੇ ਹਨ।
ਇਸ ਵੀਡੀਓ ਵਿੱਚ ਅਮਰੀਕੀ ਹਵਾਈ ਫੌਜ ਦਾ C-17A ਜਹਾਜ਼ ਦਿਖਾਈ ਦੇ ਰਿਹਾ ਹੈ। ਰਨਵੇ ਉੱਤੇ ਲੋਕ ਜਹਾਜ਼ ਦੇ ਨਾਲ ਦੌੜਦੇ ਲੋਕ ਨਜ਼ਰ ਆ ਰਹੇ ਹਨ।
ਇਨ੍ਹਾਂ ਵਿੱਚੋਂ ਕੁਝ ਲੋਕ ਹਵਾਈ ਜਹਾਜ਼ ’ਤੇ ਲਟਕ ਗਏ ਤੇ ਜਹਾਜ਼ ਨੇ ਉਡਾਨ ਭਰ ਲਈ, ਬਾਅਦ ਵਿੱਚ ਕੁਝ ਲੋਕ ਇਸ ਜਹਾਜ਼ ਤੋਂ ਥੱਲੇ ਡਿੱਗਦੇ ਨਜ਼ਰ ਆਏ।
ਅਫ਼ਗਾਨਿਸਤਾਨ ਵਿੱਚ ਅਮਰੀਕਾ ਤੇ ਹੋਰ ਦੇਸਾਂ ਦੀ ਫੌਜ ਦੀ ਵਾਪਸੀ ਮਗਰੋਂ ਤਾਲਿਬਾਨ ਨੇ ਤਕਰੀਬਨ ਪੂਰੇ ਅਫ਼ਗਾਨਿਸਤਾਨ ’ਤੇ ਕਬਜਾ ਕਰ ਲਿਆ ਹੈ।
ਐਤਵਾਰ ਸ਼ਾਮ ਤੋਂ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ਪਹੁੰਚ ਰਹੇ ਹਨ। ਸੋਮਵਾਰ ਨੂੰ ਕਾਬੁਲ ਏਅਰਪੋਰਟ ਉੱਤੇ ਹਫ਼ੜਾ-ਦਫ਼ੜੀ ਦਾ ਮਾਹੌਲ ਰਿਹਾ।
ਐਡਿਟ- ਸਦਫ਼ ਖ਼ਾਨ