ਹਰਿਆਣਾ: ਕੁੰਡਲੀ ਬਾਰਡਰ ਨੇੜੇ ਕਥਿਤ ਰੇਪ ਤੇ ਫ਼ਿਰ ‘ਜ਼ਹਿਰ’ ਦੇ ਕੇ ‘ਕਤਲ’ - ਪੂਰੀ ਕਹਾਣੀ ਪੁਲਿਸ ਨੇ ਦੱਸੀ

ਪ੍ਰਕਾਸ਼ਿਤ

ਬਿਹਾਰ ਦੀ ਰਹਿਣ ਵਾਲੀ ਔਰਤ ਦੀਆਂ ਦੋਵੇਂ ਧੀਆਂ ਦਾ ਕਥਿਤ ਤੌਰ ’ਤੇ ਬਲਾਤਕਾਰ ਤੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਂ ਨੇ ਕੁੜੀਆਂ ਨੂੰ ਹਸਪਤਾਲ ਦਾਖਿਲ ਇਹ ਕਹਿ ਕੇ ਕਰਵਾਇਆ ਕਿ ਕੁੜੀਆਂ ਨੂੰ ਸੱਪ ਨੇ ਵੱਢ ਲਿਆ ਹੈ ਪਰ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਬਲਾਤਕਾਰ ਬਾਰੇ ਸੂਚਿਤ ਕੀਤਾ।

ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)