ਹਿਮਾਚਲ ਦੇ ਕਿੰਨੌਰ ਵਿੱਚ ਹਾਦਸੇ ਵਾਲੀ ਥਾਂ ਕੀ ਕੀ ਹੋ ਰਿਹਾ ਹੈ

ਪ੍ਰਕਾਸ਼ਿਤ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਹੋਏ ਲੈਂਡਸਲਾਈਡ ਹੋਣ ਤੋਂ ਬਾਅਦ ਹੁਣ ਤੱਕ ਮਲਬੇ ਵਿੱਚੋਂ 14 ਲਾਸ਼ਾਂ ਕੱਢੀਆਂ ਗਈਆਂ ਹਨ।

ਰੈਸਕਿਊ ਟੀਮ ਨੇ ਵੀਰਵਾਰ ਨੂੰ ਚਾਰ ਲਾਸ਼ਾਂ ਬਰਾਮਦ ਕੀਤੀਆਂ। ਮਲਬੇ ਵਿੱਚ ਦੱਬੀ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕੁਝ ਹੋਰ ਵਾਹਨਾਂ ਦਾ ਪਤਾ ਲੱਗਿਆ ਹੈ।

ਡਿਜ਼ਾਸਟਰ ਮੈਨੇਜਮੈਂਟ ਟੀਮ ਮੁਤਾਬਕ ਮਲਬੇ ਵਿੱਚ ਇੱਕ ਬੋਲੇਰੋ ਗੱਡੀ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ ਪਰ ਉਸ ਨੂੰ ਹੁਣ ਤੱਕ ਲੱਭਿਆ ਨਹੀਂ ਜਾ ਸਕਿਆ ਹੈ।

ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਮਲਬੇ ਵਿੱਚ ਹੋਰ ਕਿੰਨੇ ਲੋਕ ਦੱਬੇ ਹੋਏ ਹਨ ਇਸ ਦੀ ਸਪੱਸ਼ਟ ਜਾਣਕਾਰੀ ਨਹੀਂ ਹੈ।

ਪਹਾੜ ਟੁੱਟ ਕੇ ਡਿੱਗਣ ਨਾਲ ਹਾਈਵੇਅ ’ਤੇ ਡਿੱਗੇ ਪੱਥਰਾਂ ਅਤੇ ਮਲਬੇ ਹੇਠ ਦੱਬੇ 13 ਜ਼ਖਮੀਆਂ ਨੂੰ ਕੱਢਿਆ ਗਿਆ ਹੈ। ਇਨ੍ਹਾਂ ਵਿੱਚ ਹਿਮਾਚਲ ਰੋਡਵੇਜ਼ ਦੀ ਬੱਸ ਦੇ ਡਰਾਈਵਰ ਤੇ ਕੰਡਕਟਰ ਵੀ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਵਾਰ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ।

ਇਹ ਹਾਦਸਾ ਬੁੱਧਵਾਰ ਨੂੰ ਕਿੰਨੌਰ ਜ਼ਿਲ੍ਹੇ ਦੇ ਭਾਵਨਗਰ ਕਸਬੇ ਵਿੱਚ ਵਾਪਰਿਆ। ਹਾਦਸੇ ਵਿੱਚ ਬੱਸ ਟਰੱਕ ਅਤੇ ਕਈ ਛੋਟੇ ਵਾਹਨ ਦੱਬੇ ਗਏ।

(ਰਿਪੋਰਟ- ਪੰਕਜ ਸ਼ਰਮਾ, ਰਾਜੇਸ਼ ਕੁਮਾਰ ਅਤੇ ਹਰੀਕ੍ਰਿਸ਼ਨ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)