You’re viewing a text-only version of this website that uses less data. View the main version of the website including all images and videos.
ਤਾਲਿਬਾਨ ਦੀ ਦਹਿਸ਼ਤ 'ਚ ਹਿਜਰਤ ਕਰਦੇ ਲੋਕਾਂ ਦੀ ਕਹਾਣੀ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਕੁਝ ਦਿਨਾਂ ‘ਚ ਹਜ਼ਾਰਾਂ ਲੋਕ ਪਹੁੰਚੇ ਹਨ ਤੇ ਨਿਰਾਸ਼ਾ ਜਿਸ ਪੱਧਰ ‘ਤੇ ਪਹੁੰਚ ਗਈ ਹੈ, ਉਹ ਦਹਾਕਿਆਂ ’ਚ ਨਹੀਂ ਦੇਖੀ ਗਈ।
ਜਿਨ੍ਹਾਂ ਕੋਲ ਘਰ ਅਤੇ ਨੌਕਰੀਆਂ ਸਨ, ਜੋ ਜ਼ਿੰਦਗੀ ਸ਼ਾਨ ਨਾਲ ਜਿਉਂਦੇ ਸਨ, ਉਹ ਵੀ ਸਭ ਕੁਝ ਪਿੱਛੇ ਛੱਡਣ ਨੂੰ ਮਜਬੂਰ ਹੋਏ।
ਗੁੱਸੇ ਵਿੱਚ ਆਏ ਲੋਕ ਆਪਣੀ ਮਦਦ ਆਪ ਹੀ ਕਰ ਰਹੇ ਹਨ, ਨਾ ਸਰਕਾਰ, ਨਾ ਕੋਈ ਮਾਨਵਤਾ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਅੱਗੇ ਆਈਆਂ।
ਉੱਤਰੀ ਅਫ਼ਗਾਨਿਸਤਾਨ ਦਾ ਬਹੁਤਾ ਹਿੱਸਾ ਤਾਲਿਬਾਨ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜੋ ਲੋਕ ਬਚ ਕੇ ਕਾਬੁਲ ਵੱਲ ਆ ਗਏ ਹਨ, ਉਨ੍ਹਾਂ ਨੂੰ ਡਰ ਹੈ ਕਿ ਰਾਜਧਾਨੀ ਵੀ ਹਫ਼ਤਿਆਂ ਵਿੱਚ ਤਾਲਿਬਾਨ ਅਧੀਨ ਹੋ ਜਾਵੇਗੀ।
(ਰਿਪੋਰਟ - ਯੋਗਿਤਾ ਲਿਮਾਏ)