ਭਾਰਤੀ ਹਾਕੀ ਟੀਮਾਂ ਦੀ ਰੀੜ੍ਹ ਦੀ ਹੱਡੀ ਬਣੇ ਵਿਦੇਸ਼ੀ ਕੋਚ ਕੌਣ ਹਨ

ਪ੍ਰਕਾਸ਼ਿਤ

ਭਾਰਤ ਦੀ ਮਹਿਲਾ ਹਾਕੀ ਟੀਮ ਦੇ ਕੋਚ ਹਨ ਸ਼ਾਰਡ ਮਾਰਿਨ ਤੇ ਮਰਦਾਂ ਦੀ ਹਾਕੀ ਟੀਮ ਦੇ ਕੋਚ ਹਨ ਗ੍ਰਾਹਮ ਰੀਡ। ਮਾਰਿਨ ਦੀ ਉਮਰ 47 ਸਾਲ ਹੈ ਅਤੇ ਗ੍ਰਾਹਮ ਦੀ 57 ਸਾਲ।

ਭਾਰਤ ਦੀਆਂ ਦੋਵੇਂ ਹਾਕੀ ਟੀਮਾਂ ਦੇ ਪ੍ਰਦਰਸ਼ਨ ਦੀ ਚਰਚਾ ਹੈ। ਮਹਿਲਾ ਹਾਕੀ ਟੀਮ ਭਾਵੇਂ ਓਲੰਪਿਕਸ ਵਿੱਚ ਤਮਗੇ ਤੋਂ ਖੁੰਝ ਗਈ ਪਰ ਉਨ੍ਹਾਂ ਦੀ ਪਰਫੌਰਮੈਂਸ ਦੀ ਗੱਲ ਵਿਰੋਧੀ ਟੀਮਾਂ ਵੀ ਕਰ ਰਹੀਆਂ ਹਨ।

ਦੂਜੇ ਪਾਸੇ ਭਾਰਤੀ ਹਾਕੀ ਦੀ ਮਰਦਾਂ ਦੀ ਟੀਮ ਨੇ 41 ਸਾਲ ਬਾਦ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ।

ਇਨ੍ਹਾਂ ਦੋਵੇਂ ਟੀਮਾਂ ਨੇ ਜੋ ਵੀ ਮੁਕਾਮ ਹਾਸਿਲ ਕੀਤਾ ਹੈ, ਉਸ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਕੋਚਾਂ ਦੇ ਸਿਰ ਵੀ ਸਜਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਵਿਦੇਸ਼ੀ ਕੋਚਾਂ ਦਾ ਪਿਛੋਕੜ ਆਖ਼ਿਰ ਕੀ ਹੈ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)