You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਦਾ ਜੂਸ ਵੇਚਣ ਵਾਲਾ ਇਹ ਬਜ਼ੁਰਗ ਜੋੜਾ ਸਭ ਲਈ ਇੱਕ ਮਿਸਾਲ ਹੈ
ਪ੍ਰਕਾਸ਼ਿਤ
ਅੰਮ੍ਰਿਤਸਰ ਦੇ ਕਚਿਹਰੀ ਰੋਡ 'ਤੇ ਇਹ ਬਜ਼ੁਰਗ ਜੋੜਾ ਪਿਛਲੇ ਕਈ ਸਾਲਾਂ ਤੋਂ ਜੂਸ ਦੀ ਰੇਹੜੀ ਲਗਾ ਰਿਹਾ ਹੈ।
ਬਜ਼ੁਰਗ ਜੋੜੇ ਮੁਤਾਬਕ ਉਹ ਆਪਣੇ ਇਕਲੌਤੇ ਪੁੱਤਰ 'ਤੇ ਬੋਝ ਨਹੀਂ ਬਣਨਾ ਚਾਹੁੰਦੇ ਤੇ ਆਤਮ-ਨਿਰਭਰ ਰਹਿਣਾ ਚਾਹੁੰਦੇ ਹਨ ਇਸ ਲਈ ਉਹ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਪਿਛਲੇ ਦਿਨੀਂ ਇੰਟਰਨੈੱਟ ’ਤੇ ਜੂਸ ਵੇਚਦੀ ਬਜ਼ੁਰਗ ਬੇਬੇ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਕੁਝ ਨੌਜਵਾਨ ਉਨ੍ਹਾਂ ਦੀ ਮਦਦ ਲਈ ਅੱਗੇ ਵੀ ਆਏ ਹਨ।
ਇਹ ਬਜ਼ੁਰਗ ਜੋੜਾ ਖੁਦ ਤਾਂ ਇਸ ਉਮਰ ਵਿੱਚ ਕੰਮ ਕਰ ਹੀ ਰਿਹਾ ਹੈ ਤੇ ਨਾਲ-ਨਾਲ ਨੌਜਵਾਨ ਪੀੜੀ ਨੂੰ ਆਤਮ-ਨਿਰਭਰ ਬਣਨ ਦਾ ਸੁਨੇਹਾ ਦੇ ਰਿਹਾ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ