ਓਲੰਪਿਕ ਖੇਡਾਂ ਟੋਕੀਓ 2020: ਨਿਸ਼ਾ ਵਾਰਸੀ ਦੇ ਜਨਮ 'ਤੇ ਲੋਕਾਂ ਨੇ ਤੀਸਰੀ ਬੇਟੀ ਹੋਣ 'ਤੇ ਉਸ ਦੇ ਮਾਪਿਆਂ ਨੂੰ ਜਦੋਂ ਸੁਣਾਈਆਂ ਸੀ ਗੱਲਾਂ

ਪ੍ਰਕਾਸ਼ਿਤ

ਹਰਿਆਣਾ ਦੇ ਸੋਨੀਪਤ ਦੀ ਨਿਸ਼ਾ ਵਾਰਸੀ ਟੋਕੀਓ ਓਲੰਪਿਕ ’ਚ ਖ਼ੂਬ ਨਾਮਣਾ ਖੱਟ ਰਹੀ ਹੈ। ਮਹਿਲਾ ਹਾਕੀ ਟੀਮ ਦੀ ਖਿਡਾਰਨ ਨਿਸ਼ਾ ਦੇ ਮਾਪੇ ਆਪਣੀ ਧੀ ਲਈ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਪਰ ਨਿਸ਼ਾ ਦਾ ਓਲੰਪਿਕ ਤੱਕ ਦਾ ਸਫ਼ਰ ਆਸਾਨ ਨਹੀਂ ਰਿਹਾ। ਪਹਿਲਾਂ ਘਰ ਦੀ ਆਰਥਿਕ ਤੰਗੀ ਤੇ ਫਿਰ ਪਿਤਾ ਦੀ ਬਿਮਾਰੀ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਸੀ।

ਪਰ ਆਪਣੀ ਅਣਥਕ ਮਿਹਨਤ ਸਦਕਾ ਨਿਸ਼ਾ ਵਾਰਸੀ ਓਲੰਪਿਕ ਖੇਡ ਰਹੇ ਹਨ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)