ਓਲੰਪਿਕ ਖੇਡਾਂ ਟੋਕੀਓ 2020: ਹਾਕੀ 'ਚ ਹਾਰਦਿਕ ਦੇ ਗੋਲ ਦੀ ਚਰਚਾ ਦੂਰ-ਦੂਰ ਤੱਕ, ਮਾਪੇ ਕੀ ਕਹਿੰਦੇ

ਪ੍ਰਕਾਸ਼ਿਤ

ਟੋਕੀਓ ਓਲੰਪਿਕ ’ਚ ਆਪਣੀ ਖੇਡ ਕਾਰਨ ਪੁਰਸ਼ ਹਾਕੀ ਟੀਮ ਦੇ ਕਾਫ਼ੀ ਚਰਚੇ ਹਨ। ਭਾਰਤੀ ਹਾਕੀ ਟੀਮ ਦੇ ਖਿਡਾਰੀ ਹਾਰਦਿਕ ਸਿੰਘ ਦਾ ਪਰਿਵਾਰ ਕਾਫ਼ੀ ਖੁਸ਼ ਹੈ।

ਜਲੰਧਰ ਦੇ ਪਿੰਡ ਖੁਸਰੋਪੁਰ ਦੇ ਹਾਰਦਿਕ ਸਿੰਘ ਦਾ ਪਰਿਵਾਰ ਹੁਣ ਬਟਾਲਾ ’ਚ ਰਹਿੰਦਾ ਹੈ। ਹਾਰਦਿਕ ਦੇ ਪਿਤਾ ਵਰਿੰਦਰ ਪ੍ਰੀਤ ਸਿੰਘ ਖ਼ੁਦ ਵੀ ਹਾਕੀ ਦੇ ਕੌਮੀ ਖਿਡਾਰੀ ਰਹਿ ਚੁਕੇ ਹਨ ਅਤੇ ਹੁਣ ਪੰਜਾਬ ਪੁਲਿਸ 'ਚ ਬਤੌਰ ਐਸਪੀ ਤੈਨਾਤ ਹਨ।

ਹਾਰਦਿਕ ਦੀ ਮਾਂ ਵੀ ਆਪਣੇ ਪੁੱਤ ਦੀ ਸਫ਼ਲਤਾ ਨੂੰ ਲੈ ਕੇ ਕਾਫ਼ੀ ਖੁਸ਼ ਹਨ।

(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)