ਓਲੰਪਿਕ ਖੇਡਾਂ ਟੋਕੀਓ 2020: ਓਲੰਪਿਕ ਖੇਡਾਂ ਅੱਧ ਵਿਚਾਲੇ ਛੱਡਣ ਵਾਲੀ ਖਿਡਾਰਨ ਨੇ ਕੀ ਕਿਹਾ

ਪ੍ਰਕਾਸ਼ਿਤ

ਅਮਰੀਕਾ ਦੀ ਸਟਾਰ ਜਿਮਨਾਸਟ ਸਿਮੋਨ ਬਾਈਲਜ਼ ਨੇ ਟੋਕੀਓ ਓਲੰਪਿਕ ਦੌਰਾਨ ਆਪਣਾ ਨਾਮ ਵਾਪਸ ਲੈ ਲਿਆ। ਟੋਕੀਓ ਵਿੱਚ ਸਿਮੋਨ ਨੇ ਪੰਜ ਮੁਕਾਬਲਿਆਂ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ।

2016 ਰੀਓ ਓਲੰਪਿਕਸ ਵਿੱਚ ਸਿਮੋਨ ਨੇ ਚਾਰ ਸੋਨ ਤਮਗੇ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ।

ਸਿਮੋਨ ਨੇ ਕੁੱਲ 30 ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਤਮਗੇ ਜਿੱਤੇ ਹਨ। ਜਿਮਨਾਸਟਿਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਮਗੇ ਹਾਸਿਲ ਕਰਨ ਵਾਲੀ ਖਿਡਾਰਨ ਬਣਨ ਲਈ ਉਨ੍ਹਾਂ ਨੂੰ ਟੋਕੀਓ ਵਿੱਚ ਚਾਰ ਤਮਗੇ ਜਿੱਤਣ ਦੀ ਜ਼ਰੂਰਤ ਸੀ।

ਸਿਮੋਨ ਦੇ ਇਸ ਫ਼ੈਸਲੇ ਨੇ ਅਮਰੀਕਾ ਅਤੇ ਪੂਰੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ। ਸਿਮੋਨ ਅਨੁਸਾਰ ਉਨ੍ਹਾਂ ਨੇ ਇਹ ਫੈਸਲਾ ਆਪਣੀ ਮਾਨਸਿਕ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਲਿਆ ਹੈ ਅਤੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਆਖਿਰਕਾਰ, ‘ਅਸੀਂ ਵੀ ਇਨਸਾਨ ਹਾਂ’।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)