You’re viewing a text-only version of this website that uses less data. View the main version of the website including all images and videos.
ਉਲੰਪਿਕ ਖੇਡਾਂ ਟੋਕੀਓ 2020: ਕਮਲਪ੍ਰੀਤ ਦੀ ਮਾਂ ਰੋਣ ਲੱਗੀ ਤੇ ਘਰ ਵਾਲਿਆਂ ਨੇ ਦੱਸਿਆ ਹਾਰ ਦਾ ਕਾਰਨ
ਪ੍ਰਕਾਸ਼ਿਤ
ਕਮਲਪ੍ਰੀਤ ਕੌਰ ਟੋਕੀਓ ਓਲੰਪਿਕ ਦੇ ਡਿਸਕਸ ਥ੍ਰੋਅ ਮੁਕਾਬਲੇ ਦੇ ਫਾਈਨਲ 'ਚ ਮੈਡਲਾਂ ਦੀ ਦੌੜ ਤੋ ਬਾਹਰ ਹੋ ਗਈ ਸੀ।
ਫਾਈਨਲ ਰਾਉਂਡ 'ਚ ਕਮਲਪ੍ਰੀਤ 6ਵੇਂ ਰੈਂਕ 'ਤੇ ਰਹੇ। ਉਨ੍ਹਾਂ 63.70 ਮੀਟਰ ਦੀ ਦੂਰੀ ਤੱਕ ਡਿਸਕਸ ਸੁੱਟਿਆ।
ਕਵਾਲੀਫ਼ਿਕੇਸ਼ਨ ਰਾਉਂਡ 'ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਤੀਜੀ ਅਤੇ ਆਖ਼ਰੀ ਕੋਸ਼ਿਸ਼ 'ਚ 64 ਮੀਟਰ ਦੂਰ ਡਿਸਕਸ ਸੁੱਟਿਆ ਸੀ ਅਤੇ ਦੂਜੇ ਸਥਾਨ ਉੱਤੇ ਰਹੇ ਸਨ। ਕਮਲਪ੍ਰੀਤ ਕੌਰ ਨੇ ਪਹਿਲੇ ਯਤਨ ਵਿਚ 61.62 ਮੀਟਰ ਥ੍ਰੋਅ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਦੂਜੇ ਯਤਨ ਦੌਰਾਨ ਫਾਊਲ ਹੋ ਗਿਆ।
ਕਮਲਪ੍ਰੀਤ ਕੌਰ ਦੇ ਪਿੰਡ ਕਬਰਵਾਲਾ, ਮੁਕਤਸਰ ਸਾਹਿਬ ਤੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ।
ਵੀਡੀਓ – ਸੁਰਿੰਦਰ ਸਿੰਘ ਮਾਨ, ਗੁਲਸ਼ਨ ਕੁਮਾਰ
ਐਡਿਟ – ਸਦਫ਼ ਖ਼ਾਨ