ਓਲੰਪਿਕ ਖੇਡਾਂ ਟੋਕੀਓ 2020: ਪੰਜਾਬ ਦੀ ਗੁਰਜੀਤ ਕੌਰ ਦਾ ਵਿਸ਼ਵ ਪੱਧਰੀ ਡਰੈਗ ਫਲਿਕਰ ਬਣਨ ਦਾ ਸਫ਼ਰ

ਪ੍ਰਕਾਸ਼ਿਤ

ਸ਼ੁਰੂਆਤੀ ਮੁਕਾਬਲਿਆਂ ਵਿੱਚ ਹਾਰ ਤੋਂ ਬਾਅਦ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਪਹਿਲਾਂ ਕੁਆਟਰਫਾਈਨਲ ਅਤੇ ਫਿਰ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ।

ਕੁਆਰਟਰਫਾਈਨਲ ਵਿੱਚ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚ ਸ਼ੁਮਾਰ ਆਸਟਰੇਲੀਆ ਨੂੰ ਹਰਾਇਆ ਹੈ ਅਤੇ ਇਸ ਮੈਚ ਵਿੱਚ ਭਾਰਤ ਲਈ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ ਹੈ।

ਭਾਰਤ ਦੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ ਤੇ ਦੋ ਭੂਮਿਕਾਵਾਂ ਨਿਭਾਉਂਦੇ ਹਨ। ਗੁਰਜੀਤ ਕੌਰ ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

ਐਡਿਟ - ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)