ਬੱਦਲ ਫਟਣਾ ਕੀ ਹੈ ਅਤੇ ਇਹ ਕਿੰਨਾ ਖ਼ਤਰਨਾਕ ਹੁੰਦਾ ਹੈ

ਪ੍ਰਕਾਸ਼ਿਤ

ਪਿਛਲੇ 24 ਘੰਟਿਆਂ ਵਿੱਚ ਭਾਰਤ ਦੇ ਉੱਤਰੀ ਭਾਗ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜੰਮੂ ਦੇ ਕਿਸ਼ਤਵਾੜ ਵਿੱਚ, ਅਮਰਨਾਥ ਦੀ ਗੁਫ਼ਾ ਨੇੜੇ ਅਤੇ ਲੱਦਾਖ਼ ਵਿੱਚ।

ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਹੋਂਜ਼ਾਰ ਪਿੰਡ ਵਿੱਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ 20 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ ਅਤੇ ਕਰੀਬ ਅੱਠ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

ਪਰ ਕੀ ਇਸ ਤਰ੍ਹਾਂ ਬੱਦਲ ਫਟਣ ਦੀ ਜਾਣਕਾਰੀ ਮੌਸਮ ਵਿਭਾਗ ਪਹਿਲਾਂ ਜਾਰੀ ਕਰਦਾ ਹੈ? ਆਖ਼ਿਰ ਬੱਦਲ ਫਟਣ ਪਿੱਛੇ ਕੀ ਕਾਰਨ ਹੁੰਦੇ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਦਿੱਲੀ ਦੇ ਰੀਜਨਲ ਵੈਦਰ ਫੋਰਕਾਸਟਿੰਗ ਸੈਂਟਰ ਦੇ ਹੈੱਡ ਡਾਕਟਰ ਕੁਲਦੀਪ ਨਾਲ ਗੱਲਬਾਤ ਕੀਤੀ।

ਸਟੋਰੀ- ਸਰੋਜ ਸਿੰਘ, ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)