You’re viewing a text-only version of this website that uses less data. View the main version of the website including all images and videos.
ਜਗਰਾਓਂ 'ਚ ਵਿਆਹ ਵਾਲੇ ਦਿਨ ਲਾੜਾ ਤੇ ਵਹੁਟੀ ਅਗਵਾ, ਕੀ ਹੈ ਮਾਮਲਾ
ਜਗਰਾਓਂ ਵਿੱਚ ਇੱਕ ਮੁੰਡਾ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੋਵੇਂ ਬਾਲਗ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾਉਣ ਲਈ ਪਹੁੰਚੇ ਹੋਏ ਸਨ। ਇਸ ਵਿਆਹ ਵਿੱਚ ਮੁੰਡੇ ਦਾ ਪਰਿਵਾਰ ਵੀ ਸ਼ਾਮਲ ਸੀ। ਪਰ ਆਨੰਦ ਕਾਰਜ ਦੌਰਾਨ ਕੁਝ ਹਥਿਆਰਬੰਦ ਲੋਕਾਂ ਨੇ ਆ ਕੇ ਮੁੰਡੇ ਅਤੇ ਕੁੜੀ ਨੂੰ ਅਗਵਾ ਕਰ ਲਿਆ। ਜੋ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ।
ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਰਾਓਂ ਦੇ ਡੀਐੱਸਪੀ ਮੁਤਾਬਕ ਇਸ ਘਟਨਾ ਨੂੰ ਕੁੜੀ ਦੇ ਪਰਿਵਾਰ ਵੱਲੋਂ ਅੰਜਾਮ ਦਿੱਤਾ ਗਿਆ ਹੈ।
ਬਾਅਦ ਵਿਚ ਜਗਰਾਂਓ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਅਗਵਾ ਕਰਨ ਵਾਲੇ ਮੁੰਡੇ ਨੂੰ ਰਾਹ ਵਿਚ ਛੱਡ ਗਏ, ਪਰ ਕੁੜੀ ਨੂੰ ਨਾਲ ਲੈ ਗਏ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ
ਐਡਿਟ- ਰਾਜਨ ਪਪਨੇਜਾ