ਟੋਕੀਓ ਓਲੰਪਿਕ: ਪਰਗਟ ਸਿੰਘ ਤੋਂ ਜਾਣੋ ਭਾਰਤੀ ਹਾਕੀ ਟੀਮ ਦੇ ਡਿਫੈਨਸ ਵਿੱਚ ਕੀ ਕਮੀਆਂ ਹਨ

ਪ੍ਰਕਾਸ਼ਿਤ

ਟੋਕੀਓ ਓਲੰਪਿਕ ਹਿੱਸਾ ਲੈ ਰਹੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਪਣੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ, ਇਹ ਕਹਿਣਾ ਹੈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਦਾ।

ਬੀਬੀਸੀ ਪੰਜਾਬੀ ਨਾਲ ਟੀਮ ਦੀ ਹੁਣ ਤੱਕ ਦੇ ਪ੍ਰਦਰਸ਼ਨ ਉੱਤੇ ਟਿੱਪਣੀ ਕਰਦਿਆਂ ਪਰਗਟ ਸਿੰਘ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਮੈਚ ਹੋਰ ਸਖ਼ਤ ਹੋਣਗੇ ਅਤੇ ਟੀਮ ਨੂੰ ਮਿਲੇ ਮੌਕਿਆਂ ਦਾ ਫ਼ਾਇਦਾ ਚੁੱਕਣਾ ਹੋਵੇਗਾ ਤਾਂ ਹੀ ਟੀਮ ਟੂਰਨਾਮੈਂਟ ਵਿੱਚ ਅੱਗੇ ਜਾ ਕੇ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।

(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)