You’re viewing a text-only version of this website that uses less data. View the main version of the website including all images and videos.
ਟੋਕੀਓ ਓਲੰਪਿਕ: ਕਿਵੇਂ ਸਿਮਰਨਜੀਤ ਕੌਰ ਨੇ ਬਦਲ ਦਿੱਤੀ ਆਪਣੇ ਪਿੰਡ ਦੀ ਪਛਾਣ
ਪ੍ਰਕਾਸ਼ਿਤ
ਲੁਧਿਆਣਾ ਦਾ ਚਕਰ ਪਿੰਡ ਕਿਸੇ ਵੇਲੇ ਅਪਰਾਧ ਕਰਕੇ ਜਾਣਿਆ ਜਾਂਦਾ ਸੀ ਪਰ ਪਿੰਡ ਦੀ ਨਵੀਂ ਪੀੜੀ ਅਤੇ ਕੁਝ ਹੋਰ ਲੋਕਾਂ ਨੇ ਇਸ ਦੀ ਪਛਾਣ ਬਦਲ ਦਿੱਤੀ।
ਇਸ ਦੀ ਪਹਿਲੀ ਪਛਾਣ ਲੋਕਾਂ ਵਲੋਂ ਕੀਤੇ ਪਿੰਡ ਦੇ ਵਿਕਾਸ ਦੀ ਹੈ ਅਤੇ ਹੁਣ ਇਸ ਪਿੰਡ ਦੀ ਧੀ ਸਿਮਰਨਜੀਤ ਕੌਰ ਇਸ ਦੀ ਨਵੀਂ ਪਛਾਣ ਬਣੀ ਹੈ।
ਸਿਮਰਨਜੀਤ ਕੌਰ ਟੋਕੀਓ ਓਲੰਪਿਕ ’ਚ ਖੇਡ ਰਹੀ ਹੈ। ਪਿੰਡ ਦੀ ਬਾਕਸਿੰਗ ਅਕੈਡਮੀ ਤੋਂ ਸਿਮਰਨਜੀਤ ਕੌਰ ਨੇ ਬਾਕਸਿੰਗ ਦੇ ਗੁਰ ਸਿੱਖੇ ਹਨ।
ਪਿੰਡ ਵਾਸੀ ਸਿਮਰਨਜੀਤ ਦੀ ਇਸ ਕਾਮਯਾਬੀ ’ਤੇ ਕਾਫੀ ਮਾਣ ਮਹਿਸੂਸ ਕਰ ਰਹੇ ਹਨ।
ਸਿਮਰਨਜੀਤ ਕੌਰ ਨੇ ਇਹ ਕਾਮਯਾਬੀ ਕਾਫ਼ੀ ਸੰਘਰਸ਼ਾਂ ਤੋਂ ਬਾਅਦ ਹਾਸਲ ਕੀਤੀ ਹੈ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਸਿਮਰਨਜੀਤ ਸਦਕੇ ਉਨ੍ਹਾਂ ਨੇ ਨਵਾਂ ਘਰ ਬਣਾਇਆ ਹੈ।
ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਸ਼ੁਭਮ ਕੌਲ