ਈਦ ਅਲ-ਅਧਾ: ਬਕਰੀਦ ਮੌਕੇ ਮਿਲਾਉਂਦੇ ਹਾਂ 314 ਕਿਲੋ ਦੇ ‘ਰੁਸਤਮ-ਏ-ਪਾਕਿਸਤਾਨ’ ਬਕਰੇ ਸ਼ੇਰ ਦਿਲ ਨਾਲ

ਪ੍ਰਕਾਸ਼ਿਤ

ਪਾਕਿਸਤਾਨ ਦੇ ਗੁਜਰਾਂਵਾਲਾ ’ਚ ਇੱਕ ਬਕਰੇ ਦੀ ਵਜ੍ਹਾ ਨਾਲ ਜਸ਼ਨ ਹੋ ਰਿਹਾ ਹੈ।

ਜਦੋਂ ‘ਰੁਸਤਮ-ਏ-ਪਾਕਿਸਤਾਨ’ ਦਾ ਖ਼ਿਤਾਬ ਜਿੱਤਣ ਵਾਲਾ ਬਕਰਾ ਘਰ ਪੁੱਜਿਆ ਤਾਂ ਉਸ ਦੇ ਮਾਲਕ ਫ਼ਾਰੂਖ਼ ਏਜਾਜ਼ ਨੇ ਮੈਰਿਜ ਹਾਲ ਵਿੱਚ ਵੱਡੀ ਦਾਵਤ ਦਿੱਤੀ। ਇਸ ਦਾਵਤ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ।

314 ਕਿਲੋ ਵਜ਼ਨ ਵਾਲੇ ਇਸ ਬਕਰੇ ਦਾ ਨਾਮ ਹੈ – ਸ਼ੇਰ ਦਿਲ।

ਬਕਰੇ ਦੀ ਇਸ ਜਿੱਤ ’ਤੇ ਆਯੋਜਿਤ ਜਲਸੇ ਨੇ ਸਥਾਨਕ ਲੋਕਾਂ ਨੂੰ ਵੀ ਖੁਸ਼ ਕਰ ਦਿੱਤਾ। ਇਸ ਖ਼ਾਸ ਦਾਵਤ ਵਿੱਚ ਹਿੱਸਾ ਲੈਣ ਆਏ ਮਹਿਮਾਨਾਂ ਨੂੰ ਮਟਨ ਵੀ ਪਰੋਸਿਆ ਗਿਆ। ਦਾਵਤ ਵਿੱਚ ਬਕਰੇ ਦੇ ਮਾਂਸ ਨਾਲ ਬਣੇ ਕਰੀਬ 10 ਖਾਣੇ ਪਰੋਸੇ ਗਏ ਸਨ।

ਵੀਡੀਓ – ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)