You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਗਏ ਕਿਸਾਨਾਂ ਨੂੰ ਪੁਲਿਸ ਨੇ ਕਿਵੇਂ ਰੋਕਿਆ
ਪ੍ਰਕਾਸ਼ਿਤ
ਖਟਕੜ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨ ਜਥੇਬੰਦੀਆਂ ਕਾਲੇ ਝੰਡੇ ਲੈ ਕੇ ਸਿੱਧੂ ਦਾ ਵਿਰੋਧ ਕਰਨ ਪੁੱਜੀਆਂ ਸਨ।
ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਇਸ ਵਿਚਾਲੇ ਕਿਸਾਨਾਂ ਤੇ ਪੁਲਿਸ ਵਿੱਚ ਧੱਕਾਮੁੱਕੀ ਹੋਈ ਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜੇ ਗਏ।
ਨਵਜੋਤ ਸਿੰਘ ਸਿੱਧੂ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸੀ।
ਨਵਾਂ ਸ਼ਹਿਰ ਦੇ ਐਸਪੀ ( ਇਨਵੇਸਟੀਗੇਸ਼ਨ) ਵਜ਼ੀਰ ਸਿੰਘ ਖਹਿਰਾ ਅਨੁਸਾਰ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸਾਰੇ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਤੇ ਅੱਜ ਉਹ ਨਵਜੋਤ ਸਿੱਧੂ ਅਗੇ ਵੀ ਵਿਰੋਧ ਜਤਾਉਣ ਲਈ ਕਾਲੇ ਝੰਡੇ ਲੈ ਕੇ ਖਟਕੜ ਕਲਾਂ ਪੁੱਜੇ ਸਨ।
ਵੀਡੀਓ – Sourced by ਪ੍ਰਦੀਪ ਪੰਡਿਤ
ਐਡਿਟ- ਰਾਜਨ ਪਪਨੇਜਾ