You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ: ਪੰਜਾਬ ਦੀ ਸਿਆਸਤ ’ਚ ਸਿੱਧੂ ਕਿਵੇਂ ਘਿਰਦੇ ਰਹੇ ਹਨ
ਪ੍ਰਕਾਸ਼ਿਤ
ਭਾਵੇਂ ਕ੍ਰਿਕਟ ਹੋਵੇ ਜਾਂ ਰਾਜਨੀਤੀ, ਦੋਹਾਂ ਦੇ 'ਕਪਤਾਨਾਂ' ਨਾਲ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਪੁਰਾਣਾ ਰਿਹਾ ਹੈ। 2004 ਵਿੱਚ ਕ੍ਰਿਕਟ ਤੋਂ ਬਾਅਦ ਰਾਜਨੀਤੀ ਦਾ ਰਾਹ ਚੁਣਨ ਵਾਲੇ ਨਵਜੋਤ ਸਿੰਘ ਸਿੱਧੂ ਭਾਜਪਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਤੋਂ ਵਿਧਇਕ ਰਹੇ ਹਨ।
ਪਹਿਲਾਂ ਭਾਜਪਾ ਅਤੇ ਹੁਣ ਕਾਂਗਰਸ ਦੇ ਆਗੂ ਵਜੋਂ ਆਪਣੇ ਸਿਆਸੀ ਜੀਵਨ ਵਿੱਚ ਕੋਈ ਵੀ ਚੋਣ ਨਾ ਹਾਰਨ ਵਾਲੇ ਸਿੱਧੂ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।
ਨਵਜੋਤ ਸਿੰਘ ਸਿੱਧੂ ਨਿਧੜਕ ਹੋ ਕੇ ਆਪਣਾ ਵਿਰੋਧ ਜ਼ਾਹਿਰ ਕਰਦੇ ਹਨ। ਭਾਵੇਂ ਫਿਰ ਉਹ ਭਾਰਤੀ ਟੀਮ ਦਾ ਹਿੱਸਾ ਹੋ ਕੇ ਟੀਮ ਕੈਪਟਨ ਮੁਹੰਮਦ ਅਜ਼ਹਰੂਦੀਨ ਦਾ ਵਿਰੋਧ ਹੋਵੇ ਜਾਂ ਫਿਰ ਪੰਜਾਬ ਕੈਬਿਨਟ ਦਾ ਹਿੱਸਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਵੇ।
ਐਡਿਟ- ਰਾਜਨ ਪਪਨੇਜਾ