ਪੇਗਾਸਸ: ਕੀ ਹੈ ਇਹ ਸਾਫ਼ਟਵੇਅਰ ਅਤੇ ਇਸ ਨਾਲ ਕਿਵੇਂ ਹੋ ਸਕਦੀ ਹੈ ਜਸੂਸੀ

ਪ੍ਰਕਾਸ਼ਿਤ

ਸਾਲ 2019 ਵਿੱਚ ਇਜ਼ਰਾਈਲੀ ਕੰਪਨੀ ਦਾ ਇੱਕ ਜਾਸੂਸੀ ਸਾਫ਼ਟਵੇਅਰ ਸੁਰਖੀਆਂ ਵਿੱਚ ਆਇਆ ਸੀ ਜਿਸ ਦਾ ਨਾਮ ਸੀ ਪੇਗਾਸਸ। ਭਾਰਤ ਵਿੱਚ ਇਸ ਰਾਹੀਂ ਕਈ ਨਾਮੀ ਪੱਤਰਰਕਾਰਾਂ ਅਤੇ ਉੱਘੀਆਂ ਹਸਤੀਆਂ ਦੇ ਫ਼ੋਨ ਦੀ ਜਾਸੂਸੀ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪੇਗਾਸਸ ਨੂੰ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਨੇ ਵਿਕਸਿਤ ਕੀਤਾ ਹੈ। ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਨੇ ਇਸ ਜਾਸੂਸੀ ਸਾਫ਼ਟਵੇਅਰ ਨੂੰ ਖ਼ਰੀਦਿਆ ਹੈ। ਇਹ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ।

ਮੈਕਸੀਕੋ ਤੋਂ ਲੈ ਕੇ ਸਾਊਦੀ ਅਰਬ ਦੀ ਸਰਕਾਰਾਂ ਤੱਕ ਇਸ ਦੀ ਵਰਤੋਂ ਬਾਰੇ ਸਵਾਲ ਅਤੀਤ ਵਿੱਚ ਉੱਠਦੇ ਰਹੇ ਹਨ। ਵਟਸਐਪ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਇਸ ਉੱਪਰ ਮੁਕੱਦਮੇ ਕੀਤੇ ਹੋਏ ਹਨ।

ਹਾਲਾਂਕਿ ਭਾਰਤ ਵਿੱਚ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਕਿ ਸਰਕਾਰ ਨੇ ਇਸ ਨੂੰ ਖ਼ਰੀਦਿਆ ਹੈ ਜਾਂ ਨਹੀਂ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)