You’re viewing a text-only version of this website that uses less data. View the main version of the website including all images and videos.
ਨਿਸ਼ਾਨ ਭੁੱਲਰ: ਚੈਨੀ ਵੇਚੀ, ਲੋਨ ਵੀ ਕੀਤੇ ਤੇ ਕਲਾਕਾਰ ਬਣੇ ਨਿਸ਼ਾਨ ਤੋਂ ਸੁਣੋ ਕਿੱਸੇ
ਗਾਇਕ ਤੋਂ ਅਦਾਕਾਰ ਬਣਨ ਵਾਲੇ ਨਿਸ਼ਾਨ ਭੁੱਲਰ ਦਾ ਤਾਲੁਕ ਭਾਵੇਂ ਰਾਜਸਥਾਨ ਤੋਂ ਹੈ ਪਰ ਬਤੌਰ ਪੰਜਾਬੀ ਉਨ੍ਹਾਂ ਆਪਣੇ ਥੋੜ੍ਹੋ ਕੰਮ ਸਦਕਾ ਹੀ ਪੰਜਾਬੀ ਮਨੋਰੰਜਨ ਜਗਤ ਵਿੱਚ ਪਛਾਣ ਕਾਇਮ ਕੀਤੀ ਹੈ।
ਗੀਤ ‘ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆਂ ਲਗਦੀ ਨੋਟਾਂ ‘ਤੇ’ ਅਤੇ ਨੈਸ਼ਨਲ ਐਵਾਰਡ ਫ਼ਿਲਮ ‘ਨਾਬਰ’ ਵਿੱਚ ਕੰਮ ਕਰਕੇ ਉਨ੍ਹਾਂ ਦਾ ਨਾਮ ਦੂਰ-ਦੁਰਾਡੇ ਤੱਕ ਗਿਆ।
ਪਿਛਲੇ ਕੁਝ ਸਮੇਂ ਤੋਂ ਉਹ ਮੁੰਬਈ ਵਿੱਚ ਹਿੰਦੀ ਗੀਤਾਂ ਰਾਹੀਂ ਵੀ ਆਪਣੀ ਨਵੀਂ ਪਛਾਣ ਕਾਇਮ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਕਲਾਕਾਰੀ ਵਿੱਚ ਦਾਇਰਾ ਵੱਡਾ ਕਰਨ ਬਾਰੇ ਕੰਮ ਕਰ ਰਹੇ ਹਨ।
ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਨਵੇਂ ਗੀਤ ‘ਜ਼ਿਆਦਾ ਵਧੀਆ’ ਤੋਂ ਇਲਾਵਾ ਆਪਣੇ ਸਫ਼ਰ, ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ, ਭਗਤ ਸਿੰਘ ਅਤੇ ਆਪਣੇ ਸੰਘਰਸ਼ ਦੇ ਦੌਰ ਦੀ ਗੱਲ ਕੀਤੀ ਹੈ।
(ਰਿਪੋਰਟ- ਸੁਨੀਲ ਕਟਾਰੀਆ, ਐਡਿਟ-ਰਾਜਨ ਪਪਨੇਜਾ)