You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ 'ਚ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ 'ਸੁਰੰਗ' ਮਿਲਣ ਮਗਰੋਂ ਖੁਦਾਈ ਰੋਕੀ ਗਈ
ਪ੍ਰਕਾਸ਼ਿਤ
ਅੰਮ੍ਰਿਤਸਰ ਵਿੱਚ ਖੁਦਾਈ ਦੌਰਾਨ ਸੁਰੰਗ ਵਰਗਾ ਢਾਂਚਾ ਮਿਲਿਆ ਹੈ। ਅਕਾਲ ਤਖ਼ਤ ਦੇ ਨਾਲ ਜੋੜਾ ਘਰ ਤੇ ਗਠੜੀ ਘਰ ਬਣਾਉਣ ਲਈ ਖੁਦਾਈ ਹੋ ਰਹੀ ਸੀ। ਕਈ ਦਿਨਾਂ ਤੋਂ ਚਲਦੀ ਖੁਦਾਈ ਦੌਰਾਨ ਅਚਾਨਕ ਮਿਲੇ ਇਸ ਢਾਂਚੇ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਗਏ। ਇਸ ਨੂੰ ਦੇਖਣ ਲਈ ਲੋਕਾਂ ਦਾ ਇਕੱਠ ਹੋਣ ਲੱਗਾ।
ਖੁਦਾਈ ਦੌਰਾਨ ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਹੰਗਾਮਾ ਹੋ ਗਿਆ। ਉਨ੍ਹਾਂ ਖੁਦਾਈ ਦੇ ਤਰੀਕੇ ਅਤੇ ਡੂੰਘਾਈ ਬਾਰੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁੱਕੇ। ਪ੍ਰਸ਼ਾਸਨ ਨੇ ਫਿਲਹਾਲ ਕੰਮ ਰੁਕਵਾ ਦਿੱਤਾ ਹੈ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)