You’re viewing a text-only version of this website that uses less data. View the main version of the website including all images and videos.
ਪਾਣੀ ਦੀ ਕਿੱਲਤ ਦੇ ਸਤਾਏ ਪਿੰਡ ਵਾਲਿਆਂ ਨੇ 100 ਸਾਲ ਪੁਰਾਣਾ ਖੂਹ ਮੁੜ ਸੁਰਜੀਤ ਕੀਤਾ
ਜੀਂਦ ਦੇ ਕਿਲ੍ਹਾ ਜਫਰਗੜ੍ਹ ਵਿੱਚ ਵਾਟਰ ਸਪਲਾਈ ਦੀ ਪਾਈਪ ਟੁੱਟਣ ਕਾਰਨ ਪਰੇਸ਼ਾਨੀ ਵਧ ਗਈ। ਲੰਬੇ ਸਮੇਂ ਤੱਕ ਦੂਸ਼ਿਤ ਪਾਣੀ ਆਉਣ ਕਾਰਨ ਪਿੰਡ ਵਾਲਿਆਂ ਦੀ ਮੁਸ਼ਕਲ ਵਧ ਗਈ ਸੀ।
ਫਿਰ ਪਿੰਡ ਵਾਲਿਆਂ ਨੇ ਤਕਰੀਬਨ 100 ਸਾਲ ਪੁਰਾਣਾ ਖੂਹ ਮੁੜ ਕੇ ਚਾਲੂ ਕੀਤਾ। ਇਸ ਕੰਮ ਲਈ ਪਿੰਡ ਵਾਲਿਆਂ ਨੇ ਇੱਕ ਲੱਖ ਰੁਪਏ ਇਕੱਠੇ ਕੀਤੇ। ਪਹਿਲਾਂ ਤੋਂ ਬੰਦ ਪਏ ਖੂਹ ਵਿੱਚ ਖੜ੍ਹੇ ਪਾਣੀ ਨੂੰ ਪੰਪ ਸੈੱਟ ਲਗਾ ਕੇ ਸਾਫ਼ ਕੀਤਾ ਗਿਆ।
ਫਿਰ ਖੂਹ ਨੂੰ ਰੇਤ ਨਾਲ ਭਰ ਦਿੱਤਾ ਗਿਆ, ਕੁਝ ਸਮੇਂ ਬਾਅਦ ਸਾਫ਼ ਪਾਣੀ ਉੱਤੇ ਆਇਆ। ਪਿੰਡ ਦੇ ਸਰਪੰਚ ਮੁਤਾਬਕ ਇਹ ਪਾਣੀ ਪੀਣ ਯੋਗ ਨਹੀਂ ਹੈ ਪਰ ਪਸ਼ੂਆਂ ਤੇ ਨਹਾਉਣ ਦੇ ਕੰਮ ਵਿੱਚ ਆਉਂਦਾ ਹੈ।
ਸਰਪੰਚ ਦਾ ਕਹਿਣਾ ਹੈ ਕਿ ਪੀਣ ਦੇ ਲਈ ਖੂਹ ਦੇ ਪਾਣੀ ਦਾ ਟੈਸਟ ਹੋਣਾ ਬਾਕੀ ਹੈ ਪਰ ਸਥਾਈ ਹੱਲ ਪਾਈਪ ਵਾਲਾ ਪਾਣੀ ਹੀ ਹੈ। ਜੀਂਦ ਦੇ ਲੋਕ ਸਿਹਤ ਮਹਿਕਮੇ ਦੇ XEN ਦਾ ਕਹਿਣਾ ਹੈ ਕਿ ਵਾਟਰ ਸਪਲਾਈ ਲਈ ਕੰਮ ਜਾਰੀ ਹੈ, ਅਗਲੇ ਸੀਜ਼ਨ ਤੱਕ ਕੰਮ ਪੂਰਾ ਹੋਵੇਗਾ।
ਰਿਪੋਰਟ- ਸਤ ਸਿੰਘ
ਐਡਿਟ- ਰਾਜਨ ਪਪਨੇਜਾ