You’re viewing a text-only version of this website that uses less data. View the main version of the website including all images and videos.
ਬੇਅਦਬੀ ਮਾਮਲੇ ਵਿੱਚ ਨਵੀਂ ਐੱਸਆਈਟੀ ਉੱਤੇ ਡੇਰਾ ਮੁਖੀ ਬਾਰੇ ਕਿਉਂ ਤਲਖ਼ ਹੋਏ ਜਥੇਦਾਰ
ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਨੇ ਚਲਾਨ ਪੇਸ਼ ਕੀਤਾ ਹੈ।
ਚਲਾਨ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਨਾ ਹੋਣ ਕਾਰਨ ਜਥੇਦਾਰ ਨਾਖੁਸ਼ ਹਨ। ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਜਥੇਬੰਦੀਆਂ ’ਤੇ ਵੀ ਮਾਮਲਾ ਨਾ ਚੁੱਕਣ ’ਤੇ ਸਵਾਲ ਖੜ੍ਹੇ ਕੀਤੇ ਹਨ।
ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪਿਛਲੀ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਕੋਰਟ ਤੋਂ ਡੇਰਾ ਮੁਖੀ ਤੋਂ ਪੁੱਛਗਿੱਛ ਦੀ ਇਜਾਜ਼ਤ ਮਿਲੀ ਸੀ ਪਰ ਉਹ ਵੀ ਇਹ ਕੰਮ ਸਿਰੇ ਨਹੀਂ ਚਾੜ੍ਹ ਸਕੇ। 2017 ਦੇ ਮੌੜ ਬਲਾਸਟ ਕੇਸ ਵਿੱਚ ਡੇਰਾ ਮੁਖੀ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਸਨ ਪਰ ਉਸ ਕੇਸ ਵਿੱਚ ਵੀ ਪੁੱਛਗਿੱਛ ਨਹੀਂ ਹੋਈ ਸੀ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਆਪਣੀਆਂ ਦੋ ਪੈਰੋਕਾਰਾਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਨ। ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਪੈਰੋਕਾਰਾਂ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਵੀ ਸਜ਼ਾ ਮਿਲੀ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ