ਪਟੌਦੀ: ਕਥਿਤ ਲਵ ਜਿਹਾਦ, ਮਹਾਪੰਚਾਇਤ ਅਤੇ ਭੜਕਾਊ ਭਾਸ਼ਣ ਦੀ ਕੀ ਹੈ ਪੂਰੀ ਕਹਾਣੀ

ਪ੍ਰਕਾਸ਼ਿਤ

ਗੁਰੂਗ੍ਰਾਮ ਦੇ ਨੇੜੇ ਹਰਿਆਣਾ ਦੇ ਪਟੌਦੀ ਕਸਬੇ ਵਿੱਚ 4 ਜੁਲਾਈ ਨੂੰ ਇੱਕ ‘ ਹਿੰਦੂ ਮਹਾਪੰਚਾਇਤ’ ਹੋਈ ਜਿਸ ਵਿੱਚ ਰਾਮਭਗਤ ਗੋਪਾਲ ਸਣੇ ਹਿੰਦੂ ਸੰਗਠਨਾਂ ਦੇ ਕਈ ਲੋਕਾਂ ਨੇ ਭੜਕਾਊ ਭਾਸ਼ਣ ਦਿੱਤੇ।

ਰਾਮਭਗਤ ਗੋਪਾਲ ਪਿਛਲੇ ਸਾਲ ਜਾਮੀਆ ਵਿੱਚ ਬੰਦੂਕ ਲਹਿਰਾਉਣ ਦੀ ਵਜ੍ਹਾ ਨਾਲ ਚਰਚਾ ਵਿੱਚ ਆਏ ਸਨ।

ਮਹਾਪੰਚਾਇਤ ਤੋਂ ਅੱਠ ਦਿਨਾਂ ਬਾਅਦ ਪੁਲਿਸ ਨੇ ਰਾਮਭਗਤ ਗੋਪਾਲ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਅਤੇ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਵਿੱਚ ਐਫਆਈਆਰ ਦਰਜ ਕੀਤੀ ਹੈ।

ਮਾਨੇਸਰ ਦੇ ਡੀਸੀਪੀ ਵਰੂਣ ਸਿੰਗਲਾ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿੰਗਲਾ ਦੇ ਮੁਤਾਬਕ ਹਾਲ ਹੀ ’ਚ ਕਥਿਤ ‘ਲਵ ਜਿਹਾਦ’ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕਥਿਤ ‘ਲਵ ਜਿਹਾਦ’ ਦੀ ਪੜਤਾਲ ਕਰਨ ਬੀਬੀਸੀ ਦੀ ਟੀਮ ਪਟੌਦੀ ਪਹੁੰਚੀ।

ਵੀਡੀਓ – ਦਿਲਨਵਾਜ਼ ਪਾਸ਼ਾ ਅਤੇ ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)