You’re viewing a text-only version of this website that uses less data. View the main version of the website including all images and videos.
ਹਿਾਮਚਲ 'ਚ ਅਚਾਨਕ ਆਏ ਹੜ੍ਹ ਮਗਰੋਂ ਸਾਹਮਣੇ ਆਈਆਂ ਤਸਵੀਰਾਂ ਦੇਖੋ
ਪ੍ਰਕਾਸ਼ਿਤ
ਪਹਾੜੀ ਇਲਾਕਿਆਂ ’ਚ ਇਹ ਤਸਵੀਰਾਂ ਬਾਰਿਸ਼ ਤੇ ਅਚਾਨਕ ਆਏ ਹੜ੍ਹ ਤੋਂ ਬਾਅਦ ਸਾਹਮਣੇ ਆਈਆਂ। ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੇ ਅਗਲੇ ਤਿੰਨ ਦਿਨਾਂ ਲਈ ‘ਯੇਲੋ ਅਲਰਟ’ ਜਾਰੀ ਕੀਤਾ ਹੈ।
ਸਭ ਤੋਂ ਵੱਧ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਇਆ। ਅਚਾਨਕ ਆਏ ਹੜ੍ਹ ਕਾਰਨ ਭਾਗਸੂ ਨਾਗ ਇਲਾਕੇ ਵਿੱਚ ਕਈ ਕਾਰਾਂ ਰੁੜ੍ਹ ਗਈਆਂ ਤੇ ਇਮਾਰਤਾਂ ਨੂੰ ਨੁਕਸਾਨ ਹੋਇਆ।
ਇਸ ਤੋਂ ਬਾਅਦ ਮਲਬੇ ਤੇ ਪਾਣੀ ’ਚ ਫਸੀਆਂ ਕਾਰਾਂ ਨੂੰ ਕੱਢਣ ਵਿੱਚ ਮੁਸ਼ੱਕਤ ਕਰਨੀ ਪਈ। ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਤੇ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਵੀ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪਈਆਂ।
ਵੀਡੀਓ- ANI
(ਐਡਿਟ- ਰਾਜਨ ਪਪਨੇਜਾ)