ਹਿਮਾਚਲ ਦੇ ਧਰਮਸ਼ਾਲਾ 'ਚ ਭਾਰੀ ਮੀਂਹ ਨੇ ਧਾਰਿਆ ਹੜ੍ਹ ਦਾ ਰੂਪ, ਤਬਾਹੀ ਦੀਆਂ ਤਸਵੀਰਾਂ

ਪ੍ਰਕਾਸ਼ਿਤ

ਇਹ ਹਾਲਾਤ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦੇ ਹਨ। ਇੱਥੇ ਭਾਗਸੂ ਨਾਗ ਇਲਾਕੇ ’ਚ ਭਾਰੀ ਬਾਰਿਸ਼ ਤੋਂ ਬਾਅਦ ਇਹ ਬਰਬਾਦੀ ਹੋਈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰੀ ਬਾਰਿਸ਼ ਤੋਂ ਬਾਅਦ ਮਾਂਝੀ ਨਦੀ ਨੇ ਖ਼ਤਰਨਾਕ ਰੂਪ ਧਾਰ ਲਿਆ। ਅਚਾਨਕ ਆਏ ਹੜ੍ਹ ਕਾਰਨ ਭਾਗਸੂ ਨਾਗ ਵਿੱਚ ਖੜ੍ਹੀਆਂ ਕਾਰਾਂ ਰੁੜ ਗਈਆਂ।

ਅੱਜ ਸਵੇਰੇ ਆਏ ਹੜ੍ਹ ਕਾਰਨ ਹਫੜਾ ਦਫੜੀ ਮਚ ਗਈ, ਨੁਕਸਾਨ ਕਿੰਨਾ ਹੋਇਆ ਹਜੇ ਸਾਫ਼ ਨਹੀਂ। ਹਿਮਾਚਲ ਤੇ ਉੱਤਰਾਖੰਡ ਵਿੱਚ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਨੁਕਸਾਨੀਆਂ ਗਈਆਂ ਹਨ।

ਹਿਮਾਚਲ ਦੇ ਰਾਮਪੁਰ ਦੇ ਨੇੜੇ ਝਾਖੜੀ ਕੋਲ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ ਬੰਦ ਹੋ ਗਿਆ, ਸੜਕ ਸਾਫ਼ ਕਰਨ ਦੀ ਪ੍ਰਕਿਰਿਆ ਜਾਰੀ ਹੈ। ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਚਮੋਲੀ ਕੋਲ ਸੜਕ ਬਲਾਕ ਹੋ ਗਈ।

(ਰਿਪੋਰਟ- ANI/ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)