You’re viewing a text-only version of this website that uses less data. View the main version of the website including all images and videos.
ਹਰਲੀਨ ਦਿਓਲ ਨੂੰ ਜਾਣੋ ਜਿਸਦੀ ਚਰਚਾ ਯੂਕੇ ਤੋਂ ਭਾਰਤ ਤੱਕ ਹੋ ਰਹੀ ਹੈ
ਇੰਗਲੈਂਡ ਖਿਲਾਫ਼ ਖੇਡੇ ਗਏ ਟੀ-20 ਮੈਚ ਵਿੱਚ ਭਾਰਤੀ ਕ੍ਰਿਕਟ ਖਿਡਾਰਨ ਹਰਲੀਨ ਦਿਓਲ ਵੱਲੋਂ ਲਪਕਿਆ ਗਿਆ ਕੈਚ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।
ਦੇਸ਼ ਦੇ ਪ੍ਰਧਾਨ ਮੰਤਰੀ, ਖੇਡ ਮੰਤਰੀ, ਪ੍ਰਿਯੰਕਾ ਗਾਂਧੀ ਤੋਂ ਲੈ ਕੇ ਕ੍ਰਿਕਟ ਜਗਤ ਨਾਲ ਜੁੜੇ ਲੋਕ ਇਸ ਕੈਚ ਦੀ ਤਾਰੀਫ ਕਰ ਰਹੇ ਹਨ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਇਸ ਨੂੰ ਬਿਹਤਰੀਨ ਕੈਚ ਦੱਸਦਿਆਂ ਇਸ ਨੂੰ ''ਕੈਚ ਆਫ਼ ਦਾ ਯੀਅਰ'' ਹੈ ਕਰਾਰ ਦਿੰਦਿਆਂ ਟਵੀਟ ਕੀਤਾ।
ਹਾਲਾਂਕਿ ਭਾਰਤੀ ਟੀਮ ਇੰਗਲੈਂਡ ਤੋਂ ਪਹਿਲਾ ਟੀ-20 ਮੈਚ ਹਾਰ ਗਈ ਪਰ ਇਸ ਦੇ ਬਾਵਜੂਦ ਮੈਚ ਦੀ ਸਮਾਪਤੀ ਤੋਂ ਬਾਅਦ ਇੰਗਲੈਂਡ ਦੀ ਜਿੱਤ ਦੀ ਥਾਂ ਹਰਲੀਨ ਦਿਉਲ ਵੱਲੋਂ ਲਪਕੇ ਗਏ ਕੈਚ ਦੀ ਚਰਚਾ ਜ਼ਿਆਦਾ ਹੈ।
ਬੀਬੀਸੀ ਪੰਜਾਬੀ ਨੇ ਹਰਲੀਨ ਦੀ ਮਾਤਾ ਨਾਲ ਗੱਲਬਾਤ ਕੀਤੀ ਹੈ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਰਾਜਨ ਪਪਨੇਜਾ)