You’re viewing a text-only version of this website that uses less data. View the main version of the website including all images and videos.
ਗੋਲਡਨ ਹੱਟ ਢਾਬੇ ਬਾਹਰੋਂ ਕਿਸਾਨਾਂ ਨੇ ਪੱਟੇ ਬੈਰੀਕੇਡ, ਪੁਲਿਸ ਨੇ ਫਿਰ ਲਗਵਾਏ
ਪ੍ਰਕਾਸ਼ਿਤ
ਕੁਰੂਕਸ਼ੇਤਰ ਦੇ ਗੋਲਡਨ ਹੱਟ ਢਾਬੇ ਬਾਹਰ ਬੈਰੀਕੇਡਿੰਗ ਦਾ ਮਾਮਲਾ ਫਿਰ ਉੱਠਿਆ ਹੈ। 22 ਜੂਨ ਨੂੰ ਢਾਬੇ ਬਾਹਰ ਲਗਾਈ ਗਈ ਬੈਰੀਕੇਡਿੰਗ ਨੂੰ ਕਿਸਾਨਾਂ ਨੇ ਅੱਜ ਖਿੱਚ ਕੇ ਹਟਾ ਦਿੱਤਾ ਸੀ। ਕੁਝ ਦੇਰ ਬਾਅਦ ਪ੍ਰਸ਼ਾਸਨ ਵਲੋਂ ਇਹ ਬੈਰੀਕੇਡਿੰਗ ਮੁੜ ਕੇ ਲਗਵਾ ਦਿੱਤੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਸੜਕ ਸੁਰੱਖਿਾਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਰੀਕੇਡਿੰਗ ਜ਼ਰੂਰੀ ਹੈ।
ਗੋਲਡਨ ਹੱਟ ਢਾਬੇ ਦੇ ਮਾਲਕ ਦਾ ਦਾਅਵਾ ਹੈ ਕਿ ਉਹ ਦਿੱਲੀ ਬਾਰਡਰਾਂ 'ਤੇ ਬੈਠੇ ਅਤੇ ਆਉਂਦੇ ਜਾਂਦੇ ਕਿਸਾਨਾਂ ਦੀ ਮਦਦ ਕਰਦੇ ਹਨ।
ਦਾਅਵਾ ਹੈ ਕਿ ਮਦਦ ਵਿੱਚ ਆਟਾ, ਦੁੱਧ ਅਤੇ ਹੋਰ ਲੋੜ ਦੀਆਂ ਚੀਜ਼ਾਂ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।
ਰਿਪੋਰਟ- ਕਮਲ ਸੈਣੀ, ਐਡਿਟ- ਰਾਜਨ ਪਪਨੇਜਾ