You’re viewing a text-only version of this website that uses less data. View the main version of the website including all images and videos.
ਭਾਜਪਾ ਬੁਲਾਰੇ ਤੇ ਕਰਨੀ ਸੈਨਾ ਦੇ ਮੁਖੀ ਸੂਰਜ ਪਾਲ ਅਮੂ ਦਾ ਘੱਟਗਿਣਤੀ ਭਾਈਚਾਰੇ ਖਿਲਾਫ਼ ਇਤਰਾਜ਼ਯੋਗ ਭਾਸ਼ਣ
ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ 4 ਜੁਲਾਈ ਨੂੰ ਹੋਈ ਮਹਾਪੰਚਾਇਤ ਵਿੱਚ ਭਾਜਪਾ ਦੇ ਬੁਲਾਰੇ ਅਤੇ ਕਰਨੀ ਸੈਨਾ ਦੇ ਆਗੂ ਸੂਰਜ ਪਾਲ ਅਮੂ ਨੇ ਘੱਟਗਿਣਤੀ ਭਾਈਚਾਰੇ ਬਾਰੇ ਵਿਵਾਦਿਤ ਬਿਆਨ ਦਿੱਤਾ।
ਸੂਰਜ ਪਾਲ ਅਮੂ ਨੇ ਪਿਛਲੇ ਮਹੀਨੇ ਆਸਿਫ਼ ਖ਼ਾਨ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਸਮਰਥਨ ਵਿੱਚ ਵੀ ਮੇਵਾਤ ਦੀ ਮਹਾਪੰਚਾਇਤ ਦੌਰਾਨ ਵਿਵਾਦਾਂ ਭਰਿਆ ਬਿਆਨ ਦਿੱਤਾ ਸੀ। ਪਟੌਦੀ ਵਿੱਚ ਹੋਈ ਇਸ ਮਹਾਪੰਚਾਇਤ ਵਿੱਚ ਨੇੜਲੇ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਸਨ।
ਦੱਸ ਦਈਏ ਕਿ ਸਾਲ 2017 ਵਿੱਚ ਸੂਰਜਪਾਲ ਅਮੂ ਉਸ ਵੇਲੇ ਸੁਰਖ਼ੀਆਂ ਵਿਚ ਆਏ ਜਦੋਂ ਬਾਲੀਵੁੱਡ ਫਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਸਨ। ਅਮੂ ਨੇ ਫਿਲਮ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਨੁਕਸਾਨ ਪਹੁੰਚਾਉਣ ਦੇ ਬਦਲੇ ਮੋਟੀ ਰਕਮ ਦੇਣ ਦਾ ਐਲਾਨ ਵੀ ਕੀਤਾ ਸੀ। ਉਸ ਤੋਂ ਬਾਅਦ ਪਾਰਟੀ ਵੱਲੋਂ ਅਮੂ ਖਿਲਾਫ਼ ਸ਼ੋ ਕੌਜ਼ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)